ਨਵੀਂ ਦਿੱਲੀ (ਸੰਜੀਵ ਯਾਦਵ)– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਦਿੱਲੀ ਦੇ ਸਭ ਤੋਂ ਵੱਡੇ ਡਾਨ ਕਹਾਉਣ ਵਾਲੇ ਗੈਂਗਸਟਰ ਨੀਰਜ ਬਵਾਨਾ ਦੀ ਐਂਟਰੀ ਨੇ ਸਨਸਨੀ ਮਚਾ ਦਿੱਤੀ ਹੈ। ‘ਦਿੱਲੀ ਦਾ ਦਾਊਦ’ ਨਾਂ ਨਾਲ ਮਸ਼ਹੂਰ ਨੀਰਜ ਬਵਾਨਾ ਨੇ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਬਦਲੇ ਦੀ ਗੱਲ ਆਖੀ ਤਾਂ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਕਈ ਗੈਂਗ ਇਕਜੁੱਟ ਹੋ ਗਏ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਕ ਨਵੀਂ ਜੰਗ ਛਿੜ ਗਈ।
ਜ਼ਿਕਰਯੋਗ ਹੈ ਕਿ ਨੀਰਜ ਬਵਾਨਾ ਦਾ ਨਾਂ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੀ ਡੀ-ਕੰਪਨੀ ਨਾਲ ਵੀ ਜੁੜ ਚੁੱਕਾ ਹੈ, ਇਸ ਲਈ ਇਸ ਨੂੰ ਦਿੱਲੀ ਦਾ ਦਾਊਦ ਕਿਹਾ ਹੈ। ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਅੰਡਰਵਰਲਡ ਡਾਨ ਛੋਟਾ ਰਾਜਨ ਦੇ ਕਤਲ ਲਈ ਡੀ-ਕੰਪਨੀ ਨੇ ਨੀਰਜ ਬਵਾਨਾ ਨਾਲ ਹੀ ਸੰਪਰਕ ਕਰ ਕੇ ਸੁਪਾਰੀ ਦਿੱਤੀ ਸੀ। ਆਟੋਮੈਟਿਕ ਹਥਿਆਰਾਂ ਦਾ ਸ਼ੌਕੀਨ ਨੀਰਜ ਬਵਾਨਾ ਨੇ ਦਿੱਲੀ ਦੇ ਵੱਡੇ ਗੈਂਗਸਟਰ ਰਹੇ ਨੀਟੂ ਡਾਬੋਦੀਆ ਦੇ ਐਨਕਾਊਂਟਰ ਤੋਂ ਬਾਅਦ ਸਾਲ 2013 ਤੋਂ 2015 ਦਰਮਿਆਨ ਦਿੱਲੀ-ਐੱਨ. ਸੀ. ਆਰ. ਵਿਚ ਅੰਡਰਵਰਲਡ ਦੀ ਤਰਜ਼ ’ਤੇ ਕੰਮ ਸ਼ੁਰੂ ਕਰ ਦਿੱਤਾ। ਉਸ ਦੇ ਗੁਰਗਿਆਂ ਨੇ ਆਏ ਦਿਨ ਵੱਡੇ ਬਿਜ਼ਨੈੱਸਮੈਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਬਰੀ ਵਸੂਲੀ ਸ਼ੁਰੂ ਕਰ ਦਿੱਤੀ। ਉਸ ਸਮੇਂ ਹੋਏ ਕਈ ਕਤਲਾਂ ਵਿਚ ਬਵਾਨਾ ਦਾ ਨਾਂ ਆਇਆ। ਬਵਾਨਾ ਅਮਰੀਕੀ ਆਟੋਮੈਟਿਕ ਹਥਿਆਰਾਂ ਦਾ ਸ਼ੌਕੀਨ ਰਿਹਾ ਹੈ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ? ਜਿਨ੍ਹਾਂ ਨੇ ‘ਸਿੱਧੂ ਮੂਸੇਵਾਲਾ’ ਦੇ ਕਤਲ ਦੀ ਲਈ ਜ਼ਿੰਮੇਵਾਰੀ
ਪੰਜਾਬ ਦੇ ਵੱਡੇ ਗੈਂਗਸਟਰਸ ਦੇ 2 ਗਰੁੱਪ-ਬੰਬੀਹਾ ਅਤੇ ਲਾਰੈਂਸ ਦਿੱਲੀ ਐੱਨ. ਸੀ. ਆਰ. ਵਿਚ ਐਕਟਿਵ ਹਨ। ਇਨ੍ਹਾਂ ਦੋਵਾਂ ਨੇ ਇੱਥੇ ਛੋਟੇ-ਛੋਟੇ ਗੈਂਗ ਦੇ ਨਾਲ ਮਿਲ ਕੇ ਸਿੰਡੀਕੇਟ ਬਣਾ ਲਏ ਹਨ। ਇਥੇ ਬੰਬੀਹਾ ਗੈਂਗ ਵਿਚ ਨੀਰਜ ਬਵਾਨਾ ਤੋਂ ਇਲਾਵਾ ਟਿੱਲੂ ਤਾਜਪੁਰੀਆ, ਗੁਰੂਗ੍ਰਾਮ ਦਾ ਕੌਸ਼ਲ ਚੌਧਰੀ ਅਤੇ ਸੁਨੀਲ ਰਾਠੀ ਵਰਗੇ ਗੈਂਗਸਟਰ ਸ਼ਾਮਲ ਹਨ। ਇਸ ਸਿੰਡੀਕੇਟ ਵਿਚ 300 ਤੋਂ ਵਧ ਸ਼ੂਟਰ ਹਨ। ਇਨ੍ਹਾਂ ਵਿਚੋਂ ਨਵੀਨ ਬਾਲੀ, ਰਾਹੁਲ ਕਾਲਾ ਫਿਲਹਾਲ ਬਵਾਨਾ ਦੇ ਨਾਲ ਤਿਹਾੜ ਜੇਲ੍ਹ ’ਚ ਹੀ ਬੰਦ ਹਨ।
ਦੂਜੇ ਪਾਸੇ ਲਾਰੈਂਸ ਅਤੇ ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਦੇ ਗੈਂਗ ਨੇ ਦਿੱਲੀ-ਐੱਨ. ਸੀ. ਆਰ. ਵਿਚ ਹਰਿਆਣਾ ਦੇ ਸੰਪਤ ਨਹਿਰਾ, ਸੰਦੀਪ ਉਰਫ ਕਾਲਾ ਜਠੇੜੀ, ਜਿਤੇਂਦਰ ਗੋਗੀ ਅਤੇ ਨੰਦੂ ਗੈਂਗ ਨੂੰ ਆਪਣੇ ਨਾਲ ਮਿਲਾ ਰੱਖਿਆ ਹੈ। ਇਸ ਸਿੰਡੀਕੇਟ ਵਿਚ ਵੀ 500 ਤੋਂ ਜ਼ਿਆਦਾ ਸ਼ੂਟਰ ਹਨ। ਦੋਵੇਂ ਗੈਂਗ ਦੇ ਵੱਡੇ ਬਦਮਾਸ਼ ਫਿਲਹਾਲ ਤਿਹਾੜ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ ਵਿਚ ਬੰਦ ਹਨ। ਨੀਰਜ ਬਵਾਨਾ ਦਿੱਲੀ ਦੇ ਸਭ ਤੋਂ ਖਤਰਨਾਕ ਗੈਂਗਸਟਰਾਂ ਵਿਚੋਂ ਇੱਕ ਹੈ। ਫਿਲਹਾਲ ਉਹ ਤਿਹਾੜ ਜੇਲ੍ਹ 'ਚ ਬੰਦ ਹੈ। ਉਸਦਾ ਗੈਂਗ ਲਾਰੈਂਸ ਬਿਸ਼ਨੋਈ ਗੈਂਗ ਦਾ ਵਿਰੋਧੀ ਹੈ।
ਇਹ ਵੀ ਪੜ੍ਹੋ- ਤਿਹਾੜ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ, ਵਿਦੇਸ਼ਾਂ ਤੱਕ ਫੈਲਿਆ ਨੈੱਟਵਰਕ
ਚਰਚਾ ’ਚ ਇਸ ਲਈ ਨੀਰਜ ਬਵਾਨਾ-
*ਇਸ ਤੋਂ ਪਹਿਲਾਂ ਦਿੱਲੀ ਵਿਚ ਸ਼ਰੇਆਮ ਕੋਰਟ ਤੋਂ ਨਿਕਲੇ 3 ਗੈਂਗਸਟਰਾਂ ਨੂੰ ਫਿਲਮੀ ਅੰਦਾਜ਼ ’ਚ ਜੈਲਵੈਨ ਵਿਚ ਕਤਲ ਕਰਵਾ ਚੁੱਕਾ ਹੈ
* ਸੋਸ਼ਲ ਮੀਡੀਆ ਵਿਚ ਲਗਭਗ 250 ਤੋਂ ਜ਼ਿਆਦਾ ਪੇਜ
* ਬਵਾਨਾ, ਬਹਾਦੁਰਗੜ੍ਹ, ਝੱਜਰ ਸਮੇਤ ਕਈ ਨੌਜਵਾਨ ਪਹਿਲਵਾਨ ਵੀ ਕਰਦੇ ਹਨ ਉਸ ਨੂੰ ਪਸੰਦ
* ਮੌਜੂਦਾ ਸਮੇਂ ਵਿਚ ਬਾਹਰੀ ਦਿੱਲੀ, ਹਰਿਆਣਾ ਵਿਚ ਵਧੇਰੇ ਬਿਜ਼ਨੈੱਸਮੈਨ ਦਿੰਦੇ ਹਨ ਉਸ ਨੂੰ ਰੰਗਦਾਰੀ
* ਛੋਟਾ ਰਾਜਨ ਨੂੰ ਵੀ ਦੇ ਚੁੱਕਾ ਹੈ ਧਮਕੀ
ਇਹ ਵੀ ਪੜ੍ਹੋ : ਸੱਚ ਸਾਬਿਤ ਹੋਇਆ ਮੌਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਵੱਲੋਂ ਗਾਇਆ ਇਹ ਗੀਤ, ਜ਼ਿੰਦਗੀ ’ਤੇ ਇਕ ਝਾਤ
ਕਿੰਨਾ ਮਜ਼ਬੂਤ ਲਾਰੈਂਸ ਬਿਸ਼ਨੋਈ-
ਜਨਮ 12 ਫਰਵਰੀ 1992, ਪੰਜਾਬ ਫਿਰੋਜ਼ਪੁਰ
* 5 ਸੂਬਿਆਂ ਵਿਚ ਹੈ ਗੈਂਗਸਟਰ ਦਾ ਨੈੱਟਵਰਕ
* ਯੂ. ਪੀ., ਬਿਹਾਰ, ਪੰਜਾਬ, ਰਾਜਸਥਾਨ, ਹਿਮਾਚਲ ਅਤੇ ਦਿੱਲੀ
* ਹੁਣ ਤੱਕ ਦੋਵੇਂ ਗੈਂਗ ਦਰਮਿਆਨ ਗੈਂਗਵਾਰ ਵਿਚ ਲਗਭਗ 40 ਨਾਲੋਂ ਵਧੇਰੇ ਕਤਲ
*ਨੀਰਜ ਅਤੇ ਉਸ ਦੇ ਸਹਿਯੋਗੀ ਗੈਂਗ ਦੀ ਦਹਿਸ਼ਤ ਨਾਲ ਹੀ ਲਾਰੈਂਸ ਨੇ ਕਾਲਾ ਜਠੇੜੀ ਨਾਲ ਮਿਲਾਇਆ ਸੀ ਹੱਥ
* ਮੌਜੂਦਾ ਸਮੇਂ ਵਿਚ 700 ਤੋਂ ਜ਼ਿਆਦਾ ਐਕਟਿਵ ਗੈਂਗਸਟਰ
ਇਹ ਵੀ ਪੜ੍ਹੋ : ਸੱਚ ਸਾਬਿਤ ਹੋਇਆ ਮੌਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਵੱਲੋਂ ਗਾਇਆ ਇਹ ਗੀਤ, ਜ਼ਿੰਦਗੀ ’ਤੇ ਇਕ ਝਾਤ
ਮੌਜੂਦਾ ਸਮੇਂ ਵਿਚ ਮਜ਼ਬੂਤ ਕਿਉਂ ਹੈ?
* ਪੁਲਸ ਦੇ ਲਗਾਤਾਰ ਐਨਕਾਊਂਟਰ ਤੋਂ ਬਾਅਦ 4 ਗੈਂਗ ਦੇ ਲੋਕਾਂ ਨੇ ਇਕੱਠੇ ਹੱਥ ਮਿਲਾਇਆ। ਮੌਜੂਦਾ ਸਮੇਂ ਵਿਚ ਗੈਂਗਸਟਰ ਗੋਗੀ ਦੇ ਕਤਲ ਤੋਂ ਬਾਅਦ ਬਾਕਸਰ ਇਸ ਦਾ ਸੱਜਾ ਹੱਥ
* ਲਾਰੈਂਸ ਬਿਸ਼ਨੋਈ ਨੂੰ ਹਰਿਆਣਾ ਅਤੇ ਦਿੱਲੀ, ਕਾਲਾ ਜਠੇੜੀ ਨੂੰ ਦਿੱਲੀ ਵਿਚ ਸੱਟੇ ਅਤੇ ਰੰਗਦਾਰੀ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਅਤੇ ਰਾਜਸਥਾਨ ਦਾ ਵੈਸਟਰਨ ਪਾਰਟ, ਲੇਡੀ ਡਾਨ ਅਨੁਰਾਧਾ ਨੂੰ ਰਾਜਸਥਾਨ
*ਲਗਭਗ 30 ਤੋਂ ਵਧ ਪੇਸ਼ੇਵਰ ਸ਼ੂਟਰ ਵੀ ਸ਼ਾਮਲ
ਵਿਦੇਸ਼ਾਂ ਵਿਚ ਕਿੱਥੇ-ਕਿੱਥੇ ਨੈੱਟਵਰਕ
* ਕੌਮਾਂਤਰੀ ਡਰੱਗ ਟ੍ਰੈਫਿਕਰ ਅਮਨਦੀਪ ਮੁਲਤਾਨੀ ਦੇ ਨਾਲ ਸੰਬੰਧ
*ਮੁਲਤਾਨੀ ਮੈਕਸੀਕਨ ਡਰੱਗ ਕਾਰਟੇਲਸ ਨਾਲ ਨਾਂ ਜੁੜਿਆ
*ਯੂ. ਕੇ. ਦੇ ਮਾਂਟੀ ਇਟੈਲੀਅਨ ਨਾਲ ਰਿਸ਼ਤੇ
*ਥਾਈਲੈਂਡ ਵਿਚ ਡਰੱਗ ਮਾਫੀਆ ਟੋਨੀ ਅਤੇ ਚਿੰਗ ਯੂ ਦੇ ਨਾਲ ਸੰਬੰਧ
*ਕੈਨੇਡਾ ਵਿਚ ਸੰਪਰਕ, ਗੋਲਡੀ ਬਰਾੜ ਨਾਲ ਦੋਸਤੀ ਤੋਂ ਬਾਅਦ ਬਣਾਇਆ ਨੈੱਟਵਰਕ
* ਤਿਹਾੜ ਵਿਚ ਬੰਦ ਹਨ ਲਾਰੈਂਸ ਅਤੇ ਨੀਰਜ ਬਵਾਨਾ
ਇਹ ਵੀ ਪੜ੍ਹੋ : ਹੁਣ ਨੀਰਜ ਬਵਾਨਾ ਗੈਂਗ ਦਾ ਐਲਾਨ, 2 ਦਿਨਾਂ 'ਚ ਲਵਾਂਗੇ 'ਸਿੱਧੂ ਮੂਸੇਵਾਲਾ' ਦੇ ਕਤਲ ਦਾ ਬਦਲਾ
ਕੌਣ ਕਿੰਨਾ ਮਜ਼ਬੂਤ
*ਤਿਹਾੜ ਜੇਲ੍ਹ ਵਿਚ ਰਹਿਣ ਦੌਰਾਨ ਨੀਰਜ ਦਾਊਦ ਦੇ ਕਰੀਬੀ ਫਜਲ-ਉਰ-ਰਹਿਮਾਨ ਦੇ ਸੰਪਰਕ ਵਿਚ ਆਇਆ।
*ਨੀਰਜ ਨੇ ਉਸ ਕੋਲੋਂ ਕਈ ਤਰਕੀਬਾਂ ਸਿੱਖੀਆਂ, ਜਿਸ ਵਿਚ ਪੁਲਸ ਨੂੰ ਕਿਵੇਂ ਦੂਰ ਰੱਖਿਆ ਜਾਵੇ ਅਤੇ ਬਿਨਾਂ ਟ੍ਰੈਕ ਕੀਤੇ ਤਕਨੀਕ ਦਾ ਇਸਤੇਮਾਲ ਕਿਵੇਂ ਕੀਤਾ ਜਾਵੇ। ਮੌਜੂਦਾ ਸਮੇਂ ਵਿਚ ਸਰਵਿਲਾਂਸ ਦਾ ਵੀ ਚੰਗਾ ਜਾਣਕਾਰ।
ਟਾਪ-1 ਗੈਂਗਸਟਰ-
300 ਤੋਂ ਵਧੇਰੇ ਸ਼ੂਟਰ, 2021 ਤੱਕ, ਉਨ੍ਹਾਂ ਜਬਰੀ ਵਸੂਲੀ, ਜ਼ਮੀਨ ਹਥਿਆਉਣ, ਕਤਲ ਅਤ ਕਤਲ ਦੀ ਕੋਸ਼ਿਸ਼ ਦੇ 40 ਤੋਂ ਵਧ ਕੇਸਾਂ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਰੱਖਿਆ ਗਿਆ ਹੈ।
ਨੀਰਜ ਨੇ 10ਵੀਂ ਪਾਸ ਕਰਨ ਤੋਂ ਬਾਅਦ ਸਕੂਲ ਛੱਡ ਦਿੱਤਾ।
ਮੌਜੂਦਾ ਸਮੇਂ ਵਿਚ ਲਾਰੈਂਸ ਬਿਸ਼ਨੋਈ ਤਿਹਾੜ ਜੇਲ੍ਹ ਦੀ ਬੈਰਕ ਨੰਬਰ 8 ਵਿਚ ਬੰਦ
ਛੇਤੀ ਆਵੇਗੀ ਨਵੀਂ ਪੁਲਾੜ ਨੀਤੀ, ਭਾਰਤ ’ਚ ਹੋ ਸਕਦੈ ਸਪੇਸਐਕਸ ਵਰਗਾ ਉੱਦਮ : ਅਜੇ ਕੁਮਾਰ ਸੂਦ
NEXT STORY