ਨਵੀਂ ਦਿੱਲੀ- ਭਾਰਤ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਦੇਸ਼ ਭਰ 'ਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਹਿਲਕਦਮੀ ਦੇ ਤਹਿਤ, ਭਾਰਤ ਸਰਕਾਰ ਨੇ ਗੂਗਲ ਅਤੇ ਫੇਸਬੁੱਕ ਦੇ ਸਹਿਯੋਗ ਨਾਲ ਹੁਣ 75 ਸਫ਼ਲ ਇੰਟਰਨੈੱਟ ਮੀਡੀਆ ਇੰਫਲੁਐਂਸਰ ਨੂੰ ਭਾਰਤ ਲਈ ਸੱਭਿਆਚਾਰਕ ਰਾਜਦੂਤ ਵਜੋਂ ਮਾਨਤਾ ਦਿੱਤੀ ਹੈ।
ਇਸ ਸਮਾਗਮ ਨੂੰ ਮਨਾਉਣ ਲਈ, ਏਸ਼ੀਆਟਿਕ ਸੋਸਾਇਟੀ ਮੁੰਬਈ ਵਿਖੇ ਇੱਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਿੱਖ ਇੰਟਰਨੈਟ ਮੀਡੀਆ ਸਟਾਰ ਹਰਜਿੰਦਰ ਸਿੰਘ ਕੁਕਰੇਜਾ 75 ਚੁਣੇ ਗਏ ਵਿਅਕਤੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ।

ਮਸ਼ਹੂਰ ਹਸਤੀਆਂ ਦੀ ਸ਼੍ਰੇਣੀ ਵਿੱਚ ਡਿਜੀਟਲ ਨਿਰਮਾਤਾ, ਗਾਇਕ, ਅਦਾਕਾਰ ਅਤੇ ਚੋਟੀ ਦੇ ਸ਼ੈੱਫ ਅਤੇ ਇੰਫਲੁਐਂਸਰ ਸ਼ਾਮਲ ਸਨ। ਇਸ ਵਿੱਚ ਨਗਮਾ ਮਿਰਾਜਕਰ, ਕਰਨਵੀਰ ਬੋਹਰਾ, ਕਰਨ ਦੁਆ, ਇਤੀ ਅਚਾਰੀਆ, ਆਸ਼ਨਾ ਹੇਗੜੇ, ਮਾਨਵ ਛਾਬੜਾ, ਐਂਗਰੀ ਪ੍ਰਾਸ਼, ਸ਼ੈੱਫ ਕੁਨਾਲ ਕਪੂਰ, ਜੰਨਤ ਜ਼ੁਬੈਰ ਆਦਿ ਸ਼ਾਮਲ ਹਨ। ਹਰਜਿੰਦਰ ਕੁਕਰੇਜਾ ਨੇ ਕਿਹਾ ਕਿ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਇਕ ਅਨਮੋਲ ਮੌਕਾ ਹੈ। ਭਾਰਤ ਦੇ ਸੱਭਿਆਚਾਰਕ ਰਾਜਦੂਤ ਵਜੋਂ ਨਿਯੁਕਤ ਹੋਣਾ ਮਾਣ ਵਾਲੀ ਗੱਲ ਹੈ।


‘ਤਾਂ ਕੋਈ ਆ ਕੇ ਮੁਫ਼ਤ ਪੈਟਰੋਲ ਦੇਣ ਦਾ ਐਲਾਨ ਕਰ ਸਕਦਾ ਹੈ...’ ਰਿਓੜੀ ਕਲਚਰ ’ਤੇ ਫਿਰ ਬੋਲੇ PM ਮੋਦੀ
NEXT STORY