ਉੱਤਰ ਪ੍ਰਦੇਸ਼/ਜਲੰਧਰ : ਉੱਤਰ ਪ੍ਰਦੇਸ਼ ਦੀ ਪੀਲੀਭੀਤ ਜੇਲ 'ਚ ਬੰਦ ਸਿੱਖ ਕੈਦੀ ਵਰਿਆਮ ਸਿੰਘ ਨੂੰ ਜੇਲ 'ਚੋਂ ਰਿਹਾਅ ਨਹੀਂ ਕੀਤਾ ਗਿਆ ਹੈ, ਸਗੋਂ ਉਸ ਨੂੰ ਮਕਾਨ ਬਣਾਉਣ ਲਈ ਇਕ ਮਹੀਨੇ ਦੀ ਪੇਰੋਲ ਦਿੱਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਸੀਨੀਅਰ ਜੇਲ ਸੁਪਰੀਡੈਂਟ ਏ. ਕੇ. ਰਾਏ ਨੇ ਦਿੰਦਿਆਂ ਕਿਹਾ ਕਿ ਵਰਿਆਮ ਨੇ ਭਾਰਤ ਸਰਕਾਰ ਨੂੰ ਅਰਜ਼ੀ ਭੇਜ ਕੇ ਪੇਰੋਲ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਉਸ ਦਾ ਪਰਿਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਯੂ. ਪੀ. ਦੇ ਜੇਲ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਸੰਪਰਕ 'ਚ ਸੀ। ਇਸੇ ਕਾਰਨ ਵਰਿਆਮ ਸਿੰਘ ਨੂੰ ਪੇਰੋਲ ਮਿਲੀ ਹੈ।
ਜ਼ਿਕਰਯੋਗ ਹੈ ਸਿੱਖ ਕੈਦੀਆਂ ਦੀ ਰਿਹਾਈ ਲਈ ਭੁੱਖ-ਹੜਤਾਲ 'ਤੇ ਬੈਠੇ ਸੂਰਤ ਸਿੰਘ ਖਾਲਸਾ ਨੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਹੱਥੋਂ ਇਸੇ ਸ਼ਰਤ 'ਤੇ ਪਾਣੀ ਪੀਤਾ ਸੀ ਕਿ ਵਰਿਆਮ ਸਿੰਘ ਸਮੇਤ ਹੋਰ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ, ਜਿਸ ਤੋਂ ਬਾਅਦ ਵਰਿਆਮ ਸਿੰਘ ਦੀ ਰਿਹਾਈ ਦੀਆਂ ਖਬਰਾਂ ਪੂਰੇ ਮੀਡੀਆ 'ਚ ਛਾ ਗਈਆਂ ਸਨ।
ਦਿੱਲੀ 'ਚ ਸ਼ਾਹਰੁਖ ਦੀ ਫ਼ਿਲਮ 'ਦਿਲਵਾਲੇ' ਦਾ ਵਿਰੋਧ
NEXT STORY