ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਨ੍ਹਾਂ ਕੈਦੀਆਂ ਦੀ ਸਥਿਤੀ 'ਤੇ ਚਿੰਤਾ ਜਤਾਈ ਜੋ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਜੇਲ੍ਹ 'ਚ ਬੰਦ ਹਨ। ਅਦਾਲਤ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਦੇਸ਼ ਦਿੱਤਾ ਹੈ ਕਿ ਜੇਕਰ ਕੋਈ ਦੋਸ਼ੀ ਕਿਸੇ ਹੋਰ ਮਾਮਲੇ 'ਚ ਲੋੜੀਂਦਾ ਨਹੀਂ ਹੈ ਤਾਂ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਇਹ ਹੁਕਮ ਨਿਤੀਸ਼ ਕਟਾਰਾ ਕਤਲ ਕਾਂਡ (2002) 'ਚ ਦੋਸ਼ੀ ਸੁਖਦੇਵ ਯਾਦਵ ਉਰਫ਼ ਪਹਿਲਵਾਨ ਦੀ ਰਿਹਾਈ ਦਾ ਹੁਕਮ ਦਿੰਦਿਆਂ ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਕੇ. ਵੀ. ਵਿਸ਼ਵਨਾਥਨ ਦੀ ਬੈਂਚ ਨੇ ਦਿੱਤਾ। ਕੋਰਟ ਨੇ ਕਿਹਾ ਕਿ ਯਾਦਵ ਨੇ ਇਸ ਸਾਲ ਮਾਰਚ 'ਚ ਬਿਨਾਂ ਕਿਸੇ ਛੋਟ ਦੇ 20 ਸਾਲ ਦੀ ਸਜ਼ਾ ਪੂਰੀ ਕਰ ਲਈ ਸੀ ਅਤੇ ਉਸ ਨੂੰ 10 ਮਾਰਚ 2025 ਤੋਂ ਬਾਅਦ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ ਸੀ।
ਬੈਂਚ ਨੇ ਆਦੇਸ਼ ਦਿੱਤਾ ਕਿ ਇਸ ਫੈਸਲੇ ਦੀ ਕਾਪੀ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਗ੍ਰਹਿ ਸਕੱਤਰਾਂ ਨੂੰ ਭੇਜੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਕਿਤੇ ਕੋਈ ਕੈਦੀ ਸਜ਼ਾ ਦੀ ਮਿਆਦ ਤੋਂ ਵੱਧ ਸਮੇਂ ਲਈ ਤਾਂ ਜੇਲ੍ਹ 'ਚ ਨਹੀਂ ਹੈ। ਜੇਕਰ ਹੈ ਅਤੇ ਉਹ ਕਿਸੇ ਹੋਰ ਕੇਸ 'ਚ ਲੋੜੀਂਦਾ ਨਹੀਂ, ਤਾਂ ਉਸ ਦੀ ਰਿਹਾਈ ਲਈ ਤੁਰੰਤ ਹੁਕਮ ਜਾਰੀ ਕੀਤੇ ਜਾਣ। ਇਹ ਆਦੇਸ਼ ਰਾਸ਼ਟਰੀ ਵਿਧਿਕ ਸੇਵਾ ਪ੍ਰਾਧਿਕਰਨ ਅਤੇ ਰਾਜਾਂ ਦੇ ਜ਼ਿਲ੍ਹਾ ਵਿਧਿਕ ਕਾਨੂੰਨੀ ਸੇਵਾ ਅਥਾਰਟੀਆਂ ਤੱਕ ਵੀ ਭੇਜੇ ਜਾਣਗੇ ਤਾਂ ਜੋ ਇਸ ਦਾ ਲਾਗੂ ਕਰਨਾ ਯਕੀਨੀ ਬਣਾਇਆ ਜਾ ਸਕੇ।
ਸੁਖਦੇਵ ਯਾਦਵ ਨੂੰ ਨਿਤੀਸ਼ ਕਟਾਰਾ ਦੇ ਅਗਵਾ ਅਤੇ ਕਤਲ 'ਚ 20 ਸਾਲ ਦੀ ਸਜ਼ਾ ਹੋਈ ਸੀ। ਕੋਰਟ ਦੇ ਅਨੁਸਾਰ, ਉਸ ਨੇ 16-17 ਫਰਵਰੀ 2002 ਦੀ ਰਾਤ ਨੂੰ ਵਿਕਾਸ ਯਾਦਵ ਅਤੇ ਵਿਸ਼ਾਲ ਯਾਦਵ ਦੇ ਨਾਲ ਮਿਲ ਕੇ, ਕਟਾਰਾ ਨੂੰ ਅਗਵਾ ਕੀਤਾ ਅਤੇ ਉਸ ਦਾ ਕਤਲ ਕੀਤਾ ਕਿਉਂਕਿ ਉਹ ਵਿਕਾਸ ਦੀ ਭੈਣ ਭਾਰਤੀ ਯਾਦਵ ਨਾਲ ਰਿਸ਼ਤੇ 'ਚ ਸੀ ਅਤੇ ਵੱਖਰੀ ਜਾਤ ਹੋਣ ਕਰਕੇ ਇਸ ਰਿਸ਼ਤੇ ਦਾ ਵਿਰੋਧ ਕੀਤਾ ਜਾ ਰਿਹਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਮੰਤਰੀ ਬਣਨ ਤੋਂ ਬਾਅਦ ਵੀ ਸੂਬੇ ਨੂੰ ਆਪਣੇ ਦਿਲ ਦੇ ਬੇਹੱਦ ਕਰੀਬ ਰੱਖਦੇ ਹਨ ਮਨੋਹਰ ਲਾਲ ਖੱਟਰ
NEXT STORY