ਭਾਰਤੀ ਸਿੱਖ ਜਵਾਨ ਨੇ ਕੁਝ ਇਸ ਤਰ੍ਹਾਂ ਦਿੱਤਾ ਪਾਕਿ-ਚੀਨ ਨੂੰ ਕਰਾਰਾ ਜਵਾਬ, ਵੀਡੀਓ ਵਾਇਰਲ

You Are HereNational
Friday, April 21, 2017-2:20 PM

ਨੈਸ਼ਨਲ ਡੈਸਕ— ਭਾਰਤ ਦਾ ਅੱਜ-ਕੱਲ੍ਹ ਆਪਣੇ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਚੀਨ ਨਾਲ ਤਣਾਅ ਚੱਲ ਰਿਹਾ ਹੈ। ਜਿੱਥੇ ਪਾਕਿਸਤਾਨ ਨੇ ਗ੍ਰਿਫਤਾਰ ਕੀਤੇ ਗਏ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਸਜ਼ਾ-ਏ-ਮੌਤ ਦਾ ਫੈਸਲਾ ਸੁਣਾਇਆ ਹੈ ਉੱਥੇ ਚੀਨ ਅੱਜ-ਕੱਲ੍ਹ ਤਿੱਬਤੀ ਧਰਮਗੁਰੂ ਦਲਾਈ ਲਾਮਾ ਦੀ ਭਾਰਤ 'ਚ ਅਰੁਣਾਚਲ ਯਾਤਰਾ ਦਾ ਵਿਰੋਧ ਕਰ ਰਿਹਾ ਹੈ। ਚੀਨ ਨੇ ਜਿੱਥੇ ਵਿਰੋਧ 'ਚ ਦੱਖਣੀ ਤਿੱਬਤ 'ਚ 6 ਥਾਵਾਂ ਦੇ ਨਾਵਾਂ ਨੂੰ ਆਪਣੇ ਮਨ ਮੁਤਾਬਕ ਬਦਲ ਦਿੱਤਾ ਹੈ। ਉੱਥੇ ਚੀਨ ਨੇ ਆਪਣੀ ਫੌਜ ਨੂੰ ਯੁੱਧ ਲਈ ਤਿਆਰ ਰਹਿਣ ਲਈ ਕਿਹਾ ਹੈ। ਪਾਕਿਸਤਾਨ ਅਤੇ ਚੀਨ ਦੀ ਇਸ ਧਮਕੀ ਦਾ ਇਕ ਸਿੱਖ ਭਾਰਤੀ ਜਵਾਨ ਨੇ ਵੱਡਾ ਕਰਾਰਾ ਜਵਾਬ ਦਿੱਤਾ ਹੈ।

Click On This Video-

www.facebook.com/HarmanGurma13/videos/642259219307836/


ਵੀਡੀਓ ਮੁਤਾਬਕ ਸਿੱਖ ਜਵਾਨ ਨੇ ਦੇਸ਼ਭਗਤੀ ਦਾ ਗੀਤ ਗਾਉਂਦੇ ਹੋਏ ਕਿਹਾ ਕਿ ਜਦੋਂ ਤਕ ਸਿੱਖ ਜਵਾਨ ਹਨ ਪਾਕਿਸਤਾਨ ਅਤੇ ਚੀਨ ਭਾਰਤ ਦਾ ਕੁਝ ਨਹੀਂ ਵਿਗਾੜ ਸਕਦਾ। ਉੱਥੇ ਜਵਾਨ ਨੇ ਪ੍ਰਧਾਨ ਮੰਤਰੀ ਦੀ ਵੀ ਤਾਰੀਫ ਕੀਤੀ ਹੈ। ਜਵਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਫੇਸਬੁੱਕ 'ਤੇ ਕਿਸੇ ਨੇ 'ਪਿੰਡਾਂ ਵਾਲੀ ਜਨਤਾ' ਪੇਜ਼ 'ਤੇ ਸਾਂਝੀ ਕੀਤੀ ਹੈ। ਲੋਕ ਇਨ੍ਹਾਂ ਜਵਾਨਾਂ ਦੀ ਕਾਫੀ ਪ੍ਰਸ਼ੰਸਾ ਕਰ ਰਹੇ ਹਨ, ਹਾਲਾਕਿ ਇਹ ਵੀਡੀਓ ਕਿਥੋਂ ਦੀ ਹੈ, ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।

Popular News

!-- -->