ਗੰਗਟੋਕ- ਬੀਤੇ ਦਿਨੀਂ ਸਿੱਕਮ 'ਚ ਝੀਲ ਉੱਪਰ ਬੱਦਲ ਫਟਣ ਕਾਰਨ ਹੋਈ ਤਬਾਹੀ ਤੋਂ ਬਾਅਦ ਹੁਣ ਇਲਾਕੇ ਦੇ ਹਰ ਬੱਚੇ ਅਤੇ ਬਜ਼ੁਰਗ ਦੇ ਮੂੰਹ 'ਤੇ ਦਾਵਾ ਸ਼ੇਰਿੰਗ ਟੋਂਗਡੇਨ ਲੇਪਚਾ ਦਾ ਨਾਂ ਹੈ। ਸਿੰਗਟਾਮ ਸਥਿਤ ਤੀਸਤਾ-5 ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ 'ਚ ਕੰਮ ਕਰ ਰਹੇ ਇਸ 35 ਸਾਲਾ ਨੌਜਵਾਨ ਨੇ ਵੱਡੀ ਤਬਾਹੀ ਦਾ ਸਾਹਮਣਾ ਕਰਨ ਦੇ ਬਾਵਜੂਦ ਆਪਣੀ ਜਾਨ ਬਚਾਉਣ ਦੀ ਬਜਾਏ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ 'ਚ ਅਹਿਮ ਭੂਮਿਕਾ ਨਿਭਾਈ। ਪਿਛਲੇ ਹਫਤੇ ਮੰਗਲਵਾਰ ਦੀ ਰਾਤ ਨੂੰ ਜਦੋਂ ਲੋਨਾਕ ਝੀਲ ਦਾ ਪਾਣੀ ਤੇਜ਼ ਰਫਤਾਰ ਨਾਲ ਚੁੰਗਥਾਂਗ ਡੈਮ ਵੱਲ ਵਹਿ ਰਿਹਾ ਸੀ ਤਾਂ ਸ਼ੇਰਿੰਗ ਡੈਮ ਦੇ ਉੱਪਰੋਂ ਦੇਖ ਰਹੇ ਸਨ।
ਇਹ ਵੀ ਪੜ੍ਹੋ- ਲੰਘੇ ਸਾਲ ਕੁਦਰਤੀ ਆਫ਼ਤਾਂ ਦੀ ਮਾਰ ਨੇ ਝੰਬੇ ਪੰਜਾਬ ਤੇ ਹਿਮਾਚਲ, ਹਜ਼ਾਰਾਂ ਮੌਤਾਂ, ਅਰਬਾਂ ਦਾ ਨੁਕਸਾਨ
ਉਹ ਜਾਨ ਬਚਾਉਣ ਦੀ ਬਜਾਏ ਆਪਣੀ ਡਿਊਟੀ ਵਿਚ ਰੁੱਝ ਗਏ। ਬੰਨ੍ਹ ਨੂੰ ਬਚਾਉਣ ਲਈ ਉਨ੍ਹਾਂ ਨੇ ਉੱਥੇ ਬਣੇ ਲਾਕ ਗੇਟਾਂ ਨੂੰ ਇਕ-ਇਕ ਕਰਕੇ ਖੋਲ੍ਹਣਾ ਸ਼ੁਰੂ ਕਰ ਦਿੱਤਾ। ਜੇਕਰ ਬੰਨ੍ਹ ਟੁੱਟ ਗਿਆ ਹੁੰਦਾ ਤਾਂ ਉਪਰੋਂ ਤਬਾਹੀ ਦਾ ਦ੍ਰਿਸ਼ ਕਈ ਗੁਣਾ ਜ਼ਿਆਦਾ ਭਿਆਨਕ ਹੋ ਸਕਦਾ ਸੀ। ਤਿੰਨ ਗੇਟ ਖੁੱਲ੍ਹਣ ਤੋਂ ਬਾਅਦ ਤੀਸਤਾ ਨਦੀ ਦੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਸ਼ੇਰਿੰਗ ਦੀ ਹਿੰਮਤ ਨੇ ਸਿੱਕਮ ਅਤੇ ਕਲੀਮਪੋਂਗ ਸਮੇਤ ਉੱਤਰੀ ਬੰਗਾਲ ਦੇ ਵੱਡੇ ਹਿੱਸੇ ਨੂੰ ਭਿਆਨਕ ਤਬਾਹੀ ਤੋਂ ਬਚਾਇਆ।
ਇਹ ਵੀ ਪੜ੍ਹੋ- ਸਿੱਕਮ 'ਚ ਫਸੇ ਆਸਾਮ ਦੇ 124 ਵਿਦਿਆਰਥੀ ਸੁਰੱਖਿਅਤ ਗੁਹਾਟੀ ਪਰਤੇ
ਪਰਿਵਾਰ: ਪਤਨੀ, 13 ਸਾਲ ਦੀ ਬੇਟੀ ਅਤੇ 8 ਸਾਲ ਦਾ ਬੇਟਾ
ਜਿਵੇਂ ਹੀ ਚੌਥਾ ਗੇਟ ਖੁੱਲਦੇ ਹੀ ਸ਼ੇਰਿੰਗ 'ਤੇ ਬਿਜਲੀ ਦੀ ਤਾਰ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ। ਵੀਰਵਾਰ ਨੂੰ ਉਸ ਦੀ ਲਾਸ਼ ਬਰਾਮਦ ਹੋਈ। ਆਪਣੇ ਪਿੱਛੇ ਪਤਨੀ ਗੀਤਾ ਤੋਂ ਇਲਾਵਾ 13 ਸਾਲ ਦੀ ਬੇਟੀ ਨਵਲਮਿਤਾ ਲੇਪਚਾ ਅਤੇ 8 ਸਾਲ ਦਾ ਬੇਟਾ ਲਿਆਂਗ ਸੋਂਗ ਲੈਪਚਾ ਛੱਡ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਇਟਲੀ, ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸਵਾਗਤ (ਤਸਵੀਰਾਂ)
NEXT STORY