ਗੁਹਾਟੀ- ਸਿੱਕਮ 'ਚ ਭਿਆਨਕ ਹੜ੍ਹ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ। ਨੈਸ਼ਨਲ ਹਾਈਵੇਅ-10 ਦਾ ਵੱਡਾ ਹਿੱਸਾ ਰੁੜ੍ਹਨ ਕਾਰਨ ਪੂਰੇ ਸਿੱਕਮ ਦਾ ਦੇਸ਼ ਨਾਲ ਸੰਪਰਕ ਟੁੱਟ ਗਿਆ ਹੈ। ਹੁਣ ਤੱਕ 26 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਜਿਸ 'ਚ 7 ਫ਼ੌਜ ਦੇ ਜਵਾਨ ਦੀਆਂ ਹਨ। ਅਜੇ ਵੀ 143 ਲੋਕਾਂ ਦੀ ਭਾਲ ਜਾਰੀ ਹੈ। ਉੱਥੇ ਹੀ 2413 ਲੋਕਾਂ ਨੂੰ ਬਚਾ ਕੇ ਰਾਹਤ ਕੈਂਪਾਂ 'ਚ ਭੇਜਿਆ ਹੈ। ਆਮ ਲੋਕਾਂ ਲਈ ਖਾਣ-ਪੀਣ ਅਤੇ ਰੋਜ਼ ਦੀਆਂ ਜ਼ਰੂਰਤਾਂ ਦੀਆਂ ਦੂਜੀਆਂ ਕਈ ਚੀਜ਼ਾਂ ਦਾ ਸੰਕਟ ਖੜ੍ਹਾ ਹੋ ਗਿਆ ਹੈ।
ਇਹ ਵੀ ਪੜ੍ਹੋ : PM ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, 500 ਕਰੋੜ ਦੀ ਫਿਰੌਤੀ ਤੇ ਗੈਂਗਸਟਰ ਲਾਰੈਂਸ ਦੀ ਰਿਹਾਈ ਦੀ ਕੀਤੀ ਮੰਗ
ਇਕ ਸਥਾਨਕ ਨੌਜਵਾਨ ਅਨੁਸਾਰ ਸਾਡੇ ਕੋਲ ਖਾਣ-ਪੀਣ ਲਈ ਕੁਝ ਨਹੀਂ ਬਚਿਆ ਹੈ। ਰਹਿਣ ਲਈ ਟਿਕਾਣਾ ਨਹੀਂ, ਨਾ ਬਿਜਲੀ ਹੈ, ਇੱਧਰ-ਉੱਧਰ ਰਾਤ ਬਿਤਾ ਰਹੇ ਹਾਂ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਫਸੇ ਹੋਏ ਲੋਕ ਹੀ ਇਕ-ਦੂਜੇ ਦੀ ਹਰ ਸੰਭਵ ਮਦਦ ਕਰ ਰਹੇ ਹਨ। ਇਕ ਸਥਾਨਕ ਮਹਿਲਾ ਅਨੁਸਾਰ ਅਸੀਂ ਘਰ ਨਹੀਂ ਜਾ ਪਾ ਰਹੇ ਹਾਂ। ਘਰ ਪਾਣੀ 'ਚ ਡੁੱਬ ਗਿਆ ਹੈ। ਇਨਵਰਟਰ, ਭੋਜਨ ਸਭ ਕੁਝ ਬਰਬਾਦ ਹੋ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Flipkart ਟਰੱਕ ਤੋਂ ਹਵਾ 'ਚ ਉੱਡਣ ਲੱਗੇ 2000 ਦੇ ਨੋਟ... ਸੜਕਾਂ 'ਤੇ ਦਿਖਿਆ ਹੈਰਾਨ ਕਰਨ ਵਾਲਾ ਨਜ਼ਾਰਾ(Video)
NEXT STORY