ਸਿੰਗਾਪੁਰ/ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਸਿੰਗਾਪੁਰ ਵਿਚ ਸ਼ੁਰੂ ਹੋਏ ਪਹਿਲੇ 'ਇੰਡੀਆ-ਸਿੰਗਾਪੁਰ ਹੈਕੇਥਾਨ 2018' ਦੇ ਜੇਤੂਆਂ ਨੂੰ ਵੀਰਵਾਰ ਨੂੰ ਸਨਮਾਨਿਤ ਕਰਨਗੇ। ਇਹ ਹੈਕੇਥਾਨ 40 ਟੀਮਾਂ ਦਾ ਇਕ ਮੁਕਾਬਲਾ ਹੈ। ਸਿੰਗਾਪੁਰ ਦੇ ਸਿੱਖਿਆ ਮੰਤਰੀ ਓਂਗ ਯੇ ਕੁੰਗ ਇਸ ਪੁਰਸਕਾਰ ਸਮਾਰੋਹ ਵਿਚ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਪੂਰਬੀ ਏਸ਼ੀਆ ਨਾਲ ਜੁੜੇ ਖੇਤਰੀ ਸਿਖਰ ਸੰਮੇਲਨਾਂ ਲਈ 14-15 ਨਵੰਬਰ ਨੂੰ ਸਿੰਗਾਪੁਰ ਦੌਰੇ 'ਤੇ ਪਹੁੰਚਣਗੇ ਅਤੇ ਆਸੀਆਨ ਨੇਤਾਵਾਂ ਨਾਲ ਨਾਸ਼ਤੇ 'ਤੇ ਬੈਠਕ ਕਰਨਗੇ।
31 ਮਈ ਤੋਂ 2 ਜੂਨ ਦੇ ਸਿੰਗਾਪੁਰ ਦੇ ਆਪਣੇ ਅਧਿਕਾਰਕ ਦੌਰੇ ਦੌਰਾਨ ਮੋਦੀ ਨੇ ਆਪਣੇ ਸਿੰਗਾਪੁਰੀ ਹਮਰੁਤਬਾ ਲੀ ਸੀਨ ਲੂੰਗ ਸਾਹਮਣੇ ਪ੍ਰਸਤਾਵ ਰੱਖਿਆ ਸੀ ਕਿ ਭਾਰਤ-ਸਿੰਗਾਪੁਰ ਨੂੰ ਸੰਯੁਕਤ ਹੈਕੇਥਾਨ ਦਾ ਆਯੋਜਨ ਕਰਨਾ ਚਾਹੀਦਾ ਹੈ। ਲੀ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਸੀ। ਸਿੰਗਾਪੁਰ ਨੇ ਇਸ ਹੈਕੇਥਾਨ ਦੇ ਆਯੋਜਨ ਦਾ ਕੰਮ ਨਾਨਯਾਂਗ ਤਕਨਾਲੋਜੀ ਯੂਨੀਵਰਸਿਟੀ (ਐੱਨ.ਟੀ.ਯੂ.) ਅਤੇ ਉਸ ਦੀ ਇਨੋਵੇਸ਼ਨ ਅਤੇ ਉਦਯੋਗਿਕ ਸ਼ਾਖਾ-ਐੱਨ.ਟੀ.ਯੂਟਿਵ ਨੂੰ ਸੌਂਪਿਆ ਸੀ। ਭਾਰਤ ਨੇ ਇਸ ਦੀ ਜ਼ਿੰਮੇਵਾਰੀ ਆਲ ਇੰਡੀਆ ਕੌਂਸਲ ਫੌਰ ਟੈਕਨੀਕਲ ਐਜੁਕੇਸ਼ਨ (ਏ.ਆਈ.ਸੀ.ਟੀ.ਈ.) ਨੂੰ ਦਿੱਤੀ ਸੀ।
ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨ ਨੇ ਸਿੰਗਾਪੁਰ ਦੇ ਸਿੱਖਿਆ ਅਤੇ ਵਿਦੇਸ਼ ਮੰਤਰਾਲੇ ਨਾਲ ਮਿਲ ਕੇ ਇਸ ਪ੍ਰੋਗਰਾਮ ਨੂੰ ਸੰਭਵ ਬਣਾਇਆ। ਦੋਹਾਂ ਦੇਸ਼ਾਂ ਤੋਂ 20-20 ਟੀਮਾਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ। ਇਨ੍ਹਾਂ ਟੀਮਾਂ ਵਿਚ ਯੂਨੀਵਰਸਿਟੀ ਆਫ ਕਾਲਜ ਦੇ ਵਿਦਿਆਰਥੀ ਸ਼ਾਮਲ ਸਨ, ਜਿਨ੍ਹਾਂ ਨੂੰ ਪੂਰੇ ਦੇਸ਼ ਵਿਚੋਂ ਚੁਣਿਆ ਗਿਆ ਸੀ। ਇਨ੍ਹਾਂ ਵਿਦਿਆਰਥੀਆਂ ਨੇ ਨੌਜਵਾਨਾਂ ਦੀ ਇਨੋਵੇਸ਼ਨ ਸਮੱਰਥਾ ਦੀ ਵਰਤੋਂ ਅਤੇ ਪ੍ਰਦਰਸ਼ਨ ਲਈ ਇਸ ਹੈਕੇਥਾਨ ਵਿਚ ਹਿੱਸਾ ਲਿਆ।
ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ
NEXT STORY