ਨਵੀਂ ਦਿੱਲੀ/ਸੋਨੀਪਤ(ਏਜੰਸੀਆਂ, ਦੀਕਸ਼ਿਤ)– ਲਾਲ ਕਿਲੇ ’ਤੇ ਹਿੰਸਾ ਤੋਂ ਬਾਅਦ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਪਿਛਲੇ 2 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਆਹਮੋ-ਸਾਹਮਣੇ ਆ ਗਏ ਹਨ। ਪਿੰਡ ਵਾਸੀਆਂ ਨੇ ਕਿਸਾਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਸਥਾਨਕ ਲੋਕ ਹੱਥ ’ਚ ਤਿਰੰਗੇ ਲੈ ਕੇ ਪ੍ਰਦਰਸ਼ਨ ਸਥਾਨ ’ਤੇ ਕਿਸਾਨਾਂ ਤੋਂ ਜਗ੍ਹਾ ਖਾਲੀ ਕਰਵਾਉਣ ਦੀ ਮੰਗ ਕਰ ਰਹੇ ਹਨ। ਬਾਰਡਰ ਪਹੁੰਚੇ ਲੋਕਾਂ ਨੇ ਲਾਲ ਕਿਲੇ ਦੀ ਘਟਨਾ ’ਤੇ ਰੋਸ ਜਤਾਉਂਦੇ ਹੋਏ ਕਿਹਾ ਕਿ ਅਸੀਂ ਤਿਰੰਗੇ ਦਾ ਅਪਮਾਨ ਨਹੀਂ ਸਹਾਂਗੇ, ਬਹੁਤ ਸਮਾਂ ਹੋ ਗਿਆ, ਹੁਣ ਸਿੰਘੂ ਬਾਰਡਰ ਖਾਲੀ ਹੋਣਾ ਚਾਹੀਦਾ, ਸਾਨੂੰ ਇਸ ਦੌਰਾਨ ਬਹੁਤ ਮੁਸ਼ਕਿਲ ਹੋ ਰਹੀ ਹੈ।
ਉੱਧਰ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਧਰਨਾ ਦੇ ਰਹੇ ਕਿਸਾਨਾਂ ਨੇ ਵੀਰਵਾਰ ਨੂੰ ਸਿੰਘੂ ਬਾਰਡਰ ’ਤੇ ਵਿਸ਼ਾਲ ਫਲੈਗ ਮਾਰਚ ਕੱਢਿਆ, ਜਿਸ ’ਚ ਮੁੱਖ ਝੰਡੇ ਦੇ ਰੂਪ ’ਚ ਤਿਰੰਗੇ ਨੂੰ ਅੱਗੇ ਰੱਖਿਆ ਗਿਆ ਜਦਕਿ ਇਸ ਤੋਂ ਬਾਅਦ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡੇ ਲਹਿਰਾਏ ਗਏ। ਇਸ ਦੌਰਾਨ ਲਗਾਤਾਰ ਨਾਅਰੇਬਾਜ਼ੀ ਵੀ ਕੀਤੀ ਗਈ। ਮਾਰਚ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਧਾਨ ਦਰਸ਼ਨਪਾਲ ਅਤੇ ਗੁਰਨਾਮ ਚਢੂਨੀ ਸਮੇਤ ਸਾਰੇ ਕਿਸਾਨ ਨੇਤਾਵਾਂ ਨੇ ਕੀਤੀ। ਇਹ ਮਾਰਚ ਲਗਭਗ 9 ਕਿਲੋਮੀਟਰ ਤੱਕ ਚੱਲਿਆ।
ਪੁੰਛ 'ਚ ਪਾਕਿਸਤਾਨੀ ਗੋਲੀਬਾਰੀ 'ਚ ਭਾਰਤੀ ਨਾਗਰਿਕ ਜਖ਼ਮੀ
NEXT STORY