ਸੋਨੀਪਤ (ਬਿਊਰੋ)- ਕੁੰਡਲੀ ਦੀ ਹੱਦ ’ਤੇ ਪੰਜਾਬ ਦੇ ਇਕ ਨੌਜਵਾਨ ਲਖਬੀਰ ਸਿੰਘ ਦੀ ਹੋਈ ਹੱਤਿਆ ਦੇ ਮਾਮਲੇ ’ਚ ਕੇਂਦਰੀ ਮੰਤਰੀਆਂ ਨਾਲ ਫੋਟੋ ਵਾਇਰਲ ਹੋਣ ਪਿੱਛੋਂ ਚਰਚਾ ’ਚ ਆਏ ਨਿਹੰਗ ਬਾਬਾ ਅਮਨ ਸਿੰਘ ਨੇ ਕਿਹਾ ਹੈ ਕਿ ਕੁੰਡਲੀ ਪੁਲਸ ਉਨ੍ਹਾਂ ਕੋਲ ਕਈ ਵਾਰ ਆ ਚੁੱਕੀ ਹੈ ਅਤੇ ਗ੍ਰਿਫਤਾਰੀ ਦੇਣ ਲਈ ਕਿਹਾ ਹੈ। ਪੁਲਸ ਨੇ ਮੈਨੂੰ ਕਿਹਾ ਹੈ ਕਿ ਜੇ ਮੈਂ ਗ੍ਰਿਫਤਾਰੀ ਨਾ ਦਿੱਤੀ ਤਾਂ ਉਹ ਅਦਾਲਤ ਤੋਂ ਸੰਮਨ ਲੈ ਕੇ ਮੈਨੂੰ ਗ੍ਰਿਫਤਾਰ ਕਰਨ ਆਏਗੀ। ਬਾਬਾ ਅਮਨ ਸਿੰਘ ਨੇ ਕਿਹਾ ਕਿ ਮੈਂ ਗ੍ਰਿਫਤਾਰੀ ਦੇਣ ਲਈ ਤਿਆਰ ਹਾਂ ਪਰ ਇਸ ਤੋਂ ਪਹਿਲਾਂ ਮੇਰੀ ਸ਼ਰਤ ਇਹ ਹੈ ਕਿ ਸਰਕਾਰ ਸਾਡੀਆਂ ਮੰਗਾਂ ਮੰਨੇ। ਬੇਅਦਬੀ ਦਾ ਨਾ ਹੋਣਾ ਯਕੀਨੀ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਮੈਂ ਗ੍ਰਿਫਤਾਰੀ ਦਿਆਂਗਾ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਹੋਏ ਕਤਲ ਨੇ ਲਿਆ ਨਵਾਂ ਮੋੜ, ਨਿਹੰਗ ਆਗੂ ਦੀਆਂ ਭਾਜਪਾ ਮੰਤਰੀ ਨਾਲ ਤਸਵੀਰਾਂ ਵਾਇਰਲ
ਕੁੰਡਲੀ ਦੀ ਹੱਦ ’ਤੇ ਨਿਹੰਗ ਸਿੰਘਾਂ ਦੇ ਡੇਰੇ ਨੇੜੇ 15 ਅਕਤੂਬਰ ਨੂੰ ਪੰਜਾਬ ਦੇ ਤਰਨਤਾਰਨ ਜ਼ਿਲੇ ਦੇ ਇਕ ਵਾਸੀ ਲਖਬੀਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਤੋਂ ਦੋ ਦਿਨ ਬਾਅਦ ਹੀ ਨਿਹੰਗ ਬਾਬਾ ਅਮਨ ਸਿੰਘ ਦੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਹੋਰਨਾਂ ਨਾਲ ਫੋਟੋ ਵਾਇਰਲ ਹੋਈ ਸੀ। ਉਸ ਪਿੱਛੋਂ ਨਿਹੰਗ ਬਾਬਾ ਅਮਨ ਸਿੰਘ ਨਿਸ਼ਾਨੇ ’ਤੇ ਆ ਗਏ ਸਨ। ਸੋਨੀਪਤ ਪੁਲਸ ਨੇ ਮਾਮਲੇ ਦੀ ਵਾਇਰਲ ਹੋਈ ਵੀਡੀਓ ਦੇ ਆਧਾਰ ’ਤੇ ਅਮਨ ਸਿੰਘ ਨੂੰ ਮੁਲਜ਼ਮ ਬਣਾਇਆ ਹੈ। ਉਨ੍ਹਾਂ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਖੇਤੀਬਾੜੀ ਮੰਤਰੀ ਨਾਲ ਨਿਹੰਗ ਸਿੰਘ ਦੀ ਵਾਇਰਲ ਤਸਵੀਰ ’ਤੇ ਕਿਸਾਨ ਮੋਰਚੇ ਨੇ ਦਿੱਤਾ ਵੱਡਾ ਬਿਆਨ
ਬਾਬਾ ਅਮਨ ਸਿੰਘ ਨੇ ਕਿਹਾ ਕਿ ਪੁਲਸ ਲਗਾਤਾਰ ਮੇਰੇ ਕੋਲ ਆ ਰਹੀ ਹੈ ਅਤੇ ਗ੍ਰਿਫਤਾਰੀ ਲਈ ਕਹਿ ਰਹੀ ਹੈ। ਮੈਂ ਉਦੋਂ ਹੀ ਗ੍ਰਿਫਤਾਰੀ ਦਿਆਂਗਾ ਜਦੋਂ ਮੇਰੀਆਂ ਸ਼ਰਤਾਂ ਨੂੰ ਸਰਕਾਰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ 2001 ਤੋਂ ਹੁਣ ਤੱਕ ਬੇਅਦਬੀ ਦੇ ਸਭ ਮਾਮਲਿਆਂ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਮੁਲਜ਼ਮਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਲਖਬੀਰ ਸਿੰਘ ਨੂੰ ਇਥੇ ਕਿਸ ਨੇ ਭੇਜਿਆ ਸੀ। ਇਹ ਪਤਾ ਲਾਏ ਜਾਣ ਦੀ ਲੋੜ ਹੈ ਕਿ ਇਸ ਪੂਰੀ ਘਟਨਾ ਪਿੱਛੇ ਕੀ ਸਾਜ਼ਿਸ਼ ਸੀ।
ਇਹ ਵੀ ਪੜ੍ਹੋ : ਸਿੰਘੂ ਸਰਹੱਦ 'ਤੇ ਨੌਜਵਾਨ ਦਾ ਕਤਲ, ਹੱਥ-ਲੱਤ ਵੱਢ ਕੇ ਬੈਰੀਕੇਡ ਨਾਲ ਟੰਗੀ ਲਾਸ਼
ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਨੌਜਵਾਨ ਦੇ ਕਤਲ ਦਾ ਮਾਮਲਾ, ਨਿਹੰਗ ਸਰਬਜੀਤ ਸਿੰਘ ਨੇ ਪੂਰੀ ਜ਼ਿੰਮੇਵਾਰੀ ਲੈ ਕੀਤਾ ਆਤਮਸਮਰਪਣ
ਬੰਗਾਲ ਤੇ ਆਸਾਮ ’ਚ ਕੋਰੋਨਾ ਦੇ ਵਧਣ ਲੱਗੇ ਮਾਮਲੇ, ਕੇਂਦਰ ਨੇ ਬਚਾਅ ਦੇ ਉਪਾਅ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਨਿਰਦੇਸ਼
NEXT STORY