ਸਿਰਸਾ- ਹਰਿਆਣਾ ਦੇ ਸਿਰਸਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ 2 ਭੈਣ-ਭਰਾਵਾਂ ਦੀ ਮੌਤ ਹੋ ਗਈ। ਦੋਵੇਂ ਪਿਛਲੇ ਦਿਨਾਂ ਤੋਂ ਹਸਪਤਾਲ 'ਚ ਇਲਾਜ ਅਧੀਨ ਸਨ। ਇਸ ਵਿਚ 13 ਸਾਲਾ ਮੁੰਡੇ ਨੂੰ ਹਿਸਾਰ ਰੈਫਰ ਕੀਤਾ ਗਿਆ। ਜਿਸ ਕਾਰਨ 16 ਸਾਲਾ ਵੱਡੀ ਭੈਣ ਨੂੰ ਸਦਮਾ ਲੱਗ ਗਿਆ। ਸਦਮੇ ਕਾਰਨ ਇਲਾਜ ਅਧੀਨ ਭੈਣ ਨੇ ਭਰਾ ਤੋਂ ਪਹਿਲਾਂ ਦਮ ਤੋੜ ਦਿੱਤਾ। ਭੈਣ ਦੀ ਮੌਤ ਦੇ ਤਿੰਨ ਦਿਨਾਂ ਬਾਅਦ ਭਰਾ ਦੀ ਵੀ ਮੌਤ ਹੋ ਗਈ। ਪਿੰਡ ਦੇ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਮੌਤਾਂ ਦਾ ਕਾਰਨ ਡੇਂਗੂ ਬੁਖਾਰ ਦੱਸਿਆ ਹੈ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਇਸ ਮਹੀਨੇ ਮਾਲਾਮਾਲ ਹੋਣ ਜਾਣਗੇ ਇਨ੍ਹਾਂ ਰਾਸ਼ੀਆਂ ਵਾਲੇ ਲੋਕ, ਹੋਵੇਗਾ ਪੈਸਾ ਹੀ ਪੈਸਾ!
ਕੀ ਹੈ ਦਰਦਨਾਕ ਘਟਨਾਕ੍ਰਮ?
ਇਹ ਘਟਨਾ ਰਾਣੀਆਂ ਥਾਣਾ ਖੇਤਰ ਦੇ ਪਿੰਡ ਗੋਬਿੰਦਪੁਰਾ ਦੀ ਹੈ। ਮ੍ਰਿਤਕ ਭੈਣ-ਭਰਾ ਦੀ ਪਛਾਣ 16 ਸਾਲਾ ਅਸਮੀਨ ਕੌਰ (11ਵੀਂ ਜਮਾਤ) ਅਤੇ 13 ਸਾਲਾ ਸਹਦੀਪ (7ਵੀਂ ਜਮਾਤ) ਵਜੋਂ ਹੋਈ ਹੈ, ਜੋ ਇਕੋ ਸਕੂਲ 'ਚ ਪੜ੍ਹਦੇ ਸਨ। ਉਨ੍ਹਾਂ ਦੇ ਪਿਤਾ ਸੰਦੀਪ ਸਿੰਘ ਖੇਤੀਬਾੜੀ ਕਰਦੇ ਹਨ।
ਪਿਤਾ ਸੰਦੀਪ ਸਿੰਘ ਨੇ ਦੱਸਿਆ ਕਿ ਛੋਟੇ ਭਰਾ ਸਹਦੀਪ ਨੂੰ ਕੁਝ ਦਿਨਾਂ ਤੋਂ ਤੇਜ਼ ਬੁਖਾਰ ਸੀ, ਜਿਸ ਦਾ ਅਸਰ ਉਸ ਦੇ ਦਿਮਾਗ 'ਤੇ ਹੋ ਗਿਆ ਸੀ। ਉਸ ਦਾ ਇਲਾਜ ਹਿਸਾਰ ਦੇ ਇਕ ਨਿੱਜੀ ਹਸਪਤਾਲ 'ਚ ਚੱਲ ਰਿਹਾ ਸੀ। ਵੱਡੀ ਭੈਣ ਅਸਮੀਨ ਕੌਰ ਦੀ ਵੀ ਸਿਹਤ ਖਰਾਬ ਰਹਿੰਦੀ ਸੀ, ਜਿਸ ਦਾ ਇਲਾਜ ਰਾਣੀਆਂ ਦੇ ਹਸਪਤਾਲ 'ਚ ਕਰਵਾਇਆ ਗਿਆ ਸੀ ਅਤੇ ਉਹ ਠੀਕ ਹੋਣ ਤੋਂ ਬਾਅਦ ਘਰ ਆਈ ਹੋਈ ਸੀ।
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
ਜਦੋਂ ਸੋਮਵਾਰ ਸ਼ਾਮ ਨੂੰ ਸਹਦੀਪ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਮੁੜ ਹਸਪਤਾਲ ਲਿਜਾਇਆ ਗਿਆ, ਤਾਂ ਅਸਮੀਨ ਕੌਰ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕੀ। ਉਹ ਸਾਰਾ ਦਿਨ ਵਾਰ-ਵਾਰ ਇਹ ਕਹਿੰਦੀ ਰਹੀ ਕਿ "ਭਰਾ ਨੂੰ ਬਚਾ ਲਓ, ਭਰਾ ਨੂੰ ਬਚਾ ਲਓ"। ਇਸੇ ਸਦਮੇ ਕਾਰਨ ਉਸ ਨੂੰ ਉਸੇ ਦਿਨ ਸ਼ਾਮ ਨੂੰ ਦਿਲ ਦਾ ਦੌਰਾ (ਹਰਟ ਅਟੈਕ) ਪਿਆ ਅਤੇ ਉਸ ਦੀ ਮੌਤ ਹੋ ਗਈ। ਭੈਣ ਦੀ ਮੌਤ ਦੇ ਤਿੰਨ ਦਿਨ ਬਾਅਦ, ਮੰਗਲਵਾਰ ਨੂੰ ਜ਼ੇਰੇ ਇਲਾਜ ਭਰਾ ਸਹਦੀਪ ਨੇ ਵੀ ਦਮ ਤੋੜ ਦਿੱਤਾ। ਇਸ ਤਰ੍ਹਾਂ ਭੈਣ ਦੀ ਮੌਤ ਭਰਾ ਤੋਂ ਪਹਿਲਾਂ ਹੀ ਸਦਮੇ ਕਾਰਨ ਹੋ ਗਈ।
ਪਰਿਵਾਰ 'ਚ ਤੀਜਾ ਮੈਂਬਰ ਵੀ ਬੀਮਾਰ: ਸਿਹਤ ਵਿਭਾਗ 'ਚ ਹੜਕੰਪ
ਇਸੇ ਪਰਿਵਾਰ 'ਚ ਬੱਚਿਆਂ ਦੇ ਦਾਦਾ ਜਸਵਿੰਦਰ ਸਿੰਘ ਵੀ ਬੀਮਾਰ ਹਨ ਅਤੇ ਉਹ ਹਸਪਤਾਲ 'ਚ ਇਲਾਜ ਅਧੀਨ ਹਨ। ਇਸ ਦੁਖਾਂਤ ਦੇ ਚੱਲਦਿਆਂ ਸਿਹਤ ਵਿਭਾਗ 'ਚ ਹੜਕੰਪ ਮਚਿਆ ਹੋਇਆ ਹੈ। ਮੁੱਖ ਮੈਡੀਕਲ ਅਫਸਰ (CMO) ਪ੍ਰਦੀਪ ਕੁਮਾਰ ਨੇ ਦੱਸਿਆ ਕਿ ਡਾਕਟਰਾਂ ਦੀ ਇਕ ਟੀਮ ਜਾਂਚ ਲਈ ਸ਼ੁੱਕਰਵਾਰ ਨੂੰ ਰਾਣੀਆਂ ਦੇ ਗੋਬਿੰਦਪੁਰਾ ਪਿੰਡ ਗਈ ਹੋਈ ਹੈ। ਟੀਮ ਮ੍ਰਿਤਕ ਭੈਣ-ਭਰਾ ਦੇ ਪਰਿਵਾਰ ਤੋਂ ਇਲਾਜ ਅਤੇ ਡੇਂਗੂ ਜਾਂਚ ਸਬੰਧੀ ਕਰਵਾਏ ਗਏ ਟੈਸਟਾਂ ਦੀ ਜਾਣਕਾਰੀ ਲਵੇਗੀ। ਸੀ.ਐੱਮ.ਓ. ਨੇ ਸਪੱਸ਼ਟ ਕੀਤਾ ਕਿ ਡੇਂਗੂ ਟੈਸਟ ਦੀ ਪੁਸ਼ਟੀ ਤੋਂ ਬਿਨਾਂ ਮੌਤ ਦੇ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਵਿਭਾਗ ਨੇ ਅਜੇ ਤੱਕ ਜ਼ਿਲ੍ਹੇ 'ਚ ਡੇਂਗੂ ਨਾਲ ਕਿਸੇ ਮੌਤ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਜੋੜੇ 'ਤੇ ਅਮਰੀਕਾ 'ਚ ਲੱਗਾ Ban ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
NEXT STORY