ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੀ ਇਕ ਅਨੋਖੀ ਪ੍ਰੇਮ ਕਹਾਣੀ ਨੇ ਸਭ ਨੂੰ ਹੈਰਾਨ ਕਰ ਦਿੱਤਾ, ਜਦੋਂ ਮਾਮੇ ਅਤੇ ਭੂਆ ਦੀਆਂ ਕੁੜੀਆਂ ਨੇ ਇਕ-ਦੂਜੇ ਨਾਲ ਵਿਆਹ ਕਰਵਾ ਲਿਆ। ਤਿਤਾਵੀ ਥਾਣਾ ਖੇਤਰ ਦੀ ਨਿਕਿਤਾ ਅਤੇ ਸਿਖੇੜਾ ਥਾਣਾ ਖੇਤਰ ਦੀ ਉਸ ਦੀ ਭੂਆ ਦੀ ਕੁੜੀ ਦੀਪਾਂਸ਼ੀ ਵਿਚਾਲੇ ਲੱਗਭਗ ਡੇਢ ਸਾਲ ਤੋਂ ਸਬੰਧ ਸਨ। ਪਰਿਵਾਰ ਦੇ ਵਿਰੋਧ ਦੇ ਬਾਵਜੂਦ ਦੋਵਾਂ ਦਾ ਰਿਸ਼ਤਾ ਬਣਿਆ ਰਿਹਾ ਅਤੇ 26 ਫਰਵਰੀ ਨੂੰ ਨਿਕਿਤਾ ਦੀਪਾਂਸ਼ੀ ਨਾਲ ਘਰੋਂ ਭੱਜ ਗਈ। ਦੋਵੇਂ ਗਾਜ਼ੀਆਬਾਦ ਵਿਚ ਕਿਰਾਏ ਦੇ ਮਕਾਨ ’ਚ ਰਹਿ ਕੇ ਇਕ ਫੈਕਟਰੀ ’ਚ ਕੰਮ ਕਰ ਰਹੀਆਂ ਹਨ।
ਨਿਕਿਤਾ ਦੇ ਪਿਤਾ ਨੇ ਆਪਣੀ ਧੀ ਦੇ ਲਾਪਤਾ ਹੋਣ ਤੋਂ ਬਾਅਦ ਆਈ. ਜੀ. ਆਰ. ਐੱਸ. ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਈ ਅਤੇ ਅਗਵਾ ਹੋਣ ਦਾ ਦੋਸ਼ ਲਗਾਇਆ। ਮਾਮਲੇ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਦੋਵਾਂ ਨੂੰ ਟਰੇਸ ਕੀਤਾ ਅਤੇ ਉਨ੍ਹਾਂ ਨੂੰ ਥਾਣੇ ਸੱਦਿਆ। ਵੀਰਵਾਰ ਨੂੰ ਜਦੋਂ ਦੋਵੇਂ ਪੁਲਸ ਸਟੇਸ਼ਨ ਪਹੁੰਚੀਆਂ ਤਾਂ ਨਿਕਿਤਾ ਨੇ ਸਿੰਦੂਰ ਪਾਇਆ ਹੋਇਆ ਸੀ, ਜਦੋਂ ਕਿ ਦੀਪਾਂਸ਼ੀ ਨੇ ਪੈਂਟ-ਕਮੀਜ਼ ਪਾਈ ਹੋਈ ਸੀ। ਨਿਕਿਤਾ ਨੇ ਥਾਣੇ ਵਿਚ ਬਿਆਨ ਦਿੰਦੇ ਹੋਏ ਕਿਹਾ ਕਿ ਉਸਨੇ 6 ਦਿਨ ਪਹਿਲਾਂ ਦੀਪਾਂਸ਼ੀ ਨਾਲ ਵਿਆਹ ਕਰਵਾਇਆ ਹੈ ਅਤੇ ਉਹ ਆਪਣੇ ਫੈਸਲੇ ਤੋਂ ਖੁਸ਼ ਹਨ। ਉਸਨੇ ਪਰਿਵਾਰ ਤੋਂ ਜਾਨ ਦਾ ਖਤਰਾ ਦੱਸਦੇ ਹੋਏ ਨਾਲ ਰਹਿਣ ਦੀ ਇੱਛਾ ਪ੍ਰਗਟਾਈ।
ਦੀਪਾਂਸ਼ੀ ਨੇ ਵੀ ਇਹੋ ਕਿਹਾ ਕਿ ਉਸ ਨੂੰ ਮੁੰਡਿਆਂ ਵਿਚ ਕੋਈ ਰੂਚੀ ਨਹੀਂ ਹੈ ਅਤੇ ਨਿਕਿਤਾ ਹੀ ਉਸਦੇ ਲਈ ਸਹੀ ਜੀਵਨਸਾਥੀ ਹੈ। ਪੁਲਸ ਨੇ ਦੋਵਾਂ ਦੇ ਬਿਆਨ ਦਰਜ ਕੀਤੇ ਅਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹੋਏ ਦੀਪਾਂਸ਼ੀ ਦੇ ਘਰ ਭੇਜ ਦਿੱਤਾ। ਇਸ ਵੇਲੇ ਦੋਵੇਂ ਵਿਆਹ ਵਰਗੇ ਰਿਸ਼ਤੇ ਵਿਚ ਇਕੱਠੀਆਂ ਰਹਿ ਰਹੀਆਂ ਹਨ। ਹਾਲਾਂਕਿ, ਇਸ ਘਟਨਾ ਨੇ ਦੋਵਾਂ ਪਰਿਵਾਰਾਂ ਵਿਚ ਤਣਾਅ ਅਤੇ ਉਲਝਣ ਪੈਦਾ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ਦੇ ਵੱਖ-ਵੱਖ ਹਾਈ ਕੋਰਟਾਂ 'ਚ 16 ਨਵੇਂ ਜੱਜਾਂ ਦੀ ਨਿਯੁਕਤੀ, ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ
NEXT STORY