ਨਵੀਂ ਦਿੱਲੀ (ਯੂ. ਐੱਨ. ਆਈ.) - ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਵਜੋਂ ਬੁੱਧਵਾਰ ਨੂੰ ਆਪਣਾ ਅਹੁਦਾ ਸੰਭਾਲਣ ਵਾਲੀ ਨਿਰਮਲਾ ਸੀਤਾਰਾਮਨ ਜੁਲਾਈ ’ਚ ਚਾਲੂ ਵਿੱਤੀ ਸਾਲ ਦਾ ਪੂਰਾ ਬਜਟ ਪੇਸ਼ ਕਰ ਕੇ ਨਵਾਂ ਰਿਕਾਰਡ ਕਾਇਮ ਕਰੇਗੀ। ਦੇਸ਼ ਦੀ ਪਹਿਲੀ ਫੁੱਲ-ਟਾਈਮ ਮਹਿਲਾ ਵਿੱਤ ਮੰਤਰੀ ਸ਼੍ਰੀਮਤੀ ਸੀਤਾਰਾਮਨ ਨੇ ਹੁਣ ਇਕ ਅੰਤ੍ਰਿਮ ਬਜਟ ਸਮੇਤ 6 ਬਜਟ ਪੇਸ਼ ਕੀਤੇ ਹਨ ਅਤੇ ਜੁਲਾਈ ਦਾ ਬਜਟ ਉਨ੍ਹਾਂ ਦਾ ਲਗਾਤਾਰ 7ਵਾਂ ਬਜਟ ਹੋਵੇਗਾ।
ਸ਼੍ਰੀਮਤੀ ਸੀਤਾਰਾਮਨ ਨੇ ਬੁੱਧਵਾਰ ਨੂੰ ਲਗਾਤਾਰ ਦੂਜੀ ਸਰਕਾਰ ’ਚ ਕੇਂਦਰੀ ਵਿੱਤ ਮੰਤਰੀ ਦਾ ਅਹੁਦਾ ਸੰਭਾਲਲਿਆ। ਉਹ ਜੁਲਾਈ ’ਚ ਸਾਲ 2024-25 ਦਾ ਪੂਰਾ ਕੇਂਦਰੀ ਬਜਟ ਪੇਸ਼ ਕਰੇਗੀ, ਜਿਸ ’ਤੇ ਸਭ ਦੀਆਂ ਨਜ਼ਰਾਂ ਹੋਣਗੀਆਂ। ਉਮੀਦ ਹੈ ਕਿ ਉਹ ਆਪਣੇ ਆਗਾਮੀ ਬਜਟ ਪ੍ਰਸਤਾਵ ’ਚ ਅਗਲੇ 5 ਸਾਲਾਂ ਲਈ ਸਰਕਾਰ ਦੇ ਆਰਥਿਕ ਦ੍ਰਿਸ਼ਟੀਕੋਣ ਅਤੇ ਮੁੱਖ ਨੀਤੀਗਤ ਰੁਝਾਨਾਂ ਦੀ ਰੂਪਰੇਖਾ ਪੇਸ਼ ਕਰੇਗੀ। ਸ਼੍ਰੀਮਤੀ ਸੀਤਾਰਾਮਨ ਇਸ ਤੋਂ ਇਲਾਵਾ ਬਜਟ ’ਚ ਨਿਰਮਾਣ ਖੇਤਰ ਨੂੰ ਹੁਲਾਰਾ ਦੇਣ ਲਈ ਉਪਾਅ ਲਾਗੂ ਕਰ ਕੇ ਬੇਰੋਜ਼ਗਾਰੀ ਨੂੰ ਖਤਮ ਕਰਨ ’ਤੇ ਧਿਆਨ ਕੇਂਦਰਿਤ ਕਰ ਸਕਦੀ ਹੈ।
ਸ਼੍ਰੀਮਤੀ ਸੀਤਾਰਾਮਨ ਲਗਾਤਾਰ 7 ਬਜਟ ਪੇਸ਼ ਕਰਨ ਵਾਲੀ ਪਹਿਲੀ ਵਿੱਤ ਮੰਤਰੀ ਬਣਨ ਦੀ ਰਾਹ ’ਤੇ ਹੈ, ਜੋ ਕਿ ਇਕ ਨਵਾਂ ਇਤਿਹਾਸ ਹੋਵੇਗਾ। ਜੁਲਾਈ ’ਚ ਉਹ ਸਭ ਤੋਂ ਵੱਧ ਵਾਰ ਬਜਟ ਪੇਸ਼ ਕਰਨ ਵਾਲੀ ਵਿੱਤ ਮੰਤਰੀ ਵਜੋਂ ਮੋਰਾਰਜੀ ਦੇਸਾਈ ਦਾ ਰਿਕਾਰਡ ਨੂੰ ਤੋੜ ਦੇਵੇਗੀ। ਪਿਛਲੀ 1 ਫਰਵਰੀ ਨੂੰ ਉਨ੍ਹਾਂ ਨੇ ਵਿੱਤੀ ਸਾਲ 2024-25 ਦਾ ਅੰਤ੍ਰਿਮ ਬਜਟ ਪੇਸ਼ ਕੀਤਾ ਸੀ, ਜਿਸ ’ਚ ਸਿਰਫ ਖਾਤੇ ’ਤੇ ਵੋਟ ਦੇ ਪ੍ਰਸਤਾਵ ਤੱਕ ਸੀਮਿਤ ਰੱਖਣ ਦੀ ਰਵਾਇਤ ਦੀ ਪਾਲਣਾ ਕੀਤੀ ਗਈ। ਅੰਤ੍ਰਿਮ ਬਜਟ ਇਕ ਅਸਥਾਈ ਵਿੱਤੀ ਬਿਊਰ ਹੈ, ਜਿਸ ਦਾ ਉਦੇਸ਼ ਇਕ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਤੱਕ ਸਰਕਾਰ ਨੂੰ ਆਪਣਾ ਕੰਮਕਾਜ ਚਲਾਉਣ ਲਈ ਸਾਂਝੇ ਫੰਡ ਤੋਂ ਪੈਸੇ ਖਰਚਣ ਦੀ ਪ੍ਰਵਾਨਗੀ ਭਰ ਲਈ ਜਾਂਦੀ ਹੈ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਪਰਿਵਾਰ ਨਾਲ ਤਿਰੂਪਤੀ ਮੰਦਰ 'ਚ ਕੀਤੀ ਪੂਜਾ
NEXT STORY