ਨਵੀਂ ਦਿੱਲੀ - ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੀ.ਐੱਮ. ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਹਾਈ ਲੈਵਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਈ ਮਹੱਤਵਪੂਰਣ ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਹੁਣ ਆਕਸੀਜਨ ਦੀ ਸਥਿਤੀ ਕੰਟਰੋਲ ਵਿੱਚ ਆ ਰਹੀ ਹੈ।
ਇਹ ਵੀ ਪੜ੍ਹੋ- ਕੋਰੋਨਾ ਪੀੜਤਾਂ ਨੂੰ ਹੋ ਰਹੀ ਇਹ ਜਾਨਲੇਵਾ ਬੀਮਾਰੀ, 20 ਲੋਕਾਂ ਦੀ ਗਈ ਅੱਖਾਂ ਦੀ ਰੌਸ਼ਨੀ, 10 ਦੀ ਮੌਤ
ਇਸ ਲਈ ਹੁਣ ਕਿਤੇ ਵੀ ਬੈਡ ਦੀ ਕਮੀ ਨਹੀਂ ਹੋਣੀ ਚਾਹੀਦੀ ਹੈ। ਆਕਸੀਜਨ ਦੀ ਕਮੀ ਨਾਲ ਇੱਕ ਜਾਨ ਵੀ ਨਹੀਂ ਜਾਣੀ ਚਾਹੀਦੀ ਹੈ। ਤਿੰਨ ਮਹੀਨੇ ਵਿੱਚ ਦਿੱਲੀ ਵਿੱਚ ਵੈਕਸੀਨੇਸ਼ਨ ਡਰਾਈਵ ਖ਼ਤਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ DM ਹਰ ਰੋਜ਼ 2 ਜਾਂ 3 ਵੈਕਸੀਨ ਸੈਂਟਰ ਦੀ ਜਾਂਚ ਕਰਨ। DM ਰਿਲੀਫ ਕੈਂਪ, ਓਲਡ ਏਜ਼ ਹੋਮ ਵਿੱਚ ਸਰਪ੍ਰਾਈਜ ਵਿਜ਼ਿਟ ਕਰਨ।
ਇਹ ਵੀ ਪੜ੍ਹੋ- ਕਰਨਾਟਕ 'ਚ ਸਖ਼ਤ ਸ਼ਰਤਾਂ ਨਾਲ 10 ਮਈ ਤੋਂ 2 ਹਫਤਿਆਂ ਦਾ ਲਾਕਡਾਊਨ
ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਮੀਡੀਆ ਕਰਮੀਆਂ ਨੂੰ ਕੋਰੋਨਾ ਟੀਕਾ ਲਗਵਾਉਣ ਲਈ ਵੈਕਸੀਨੇਸ਼ਨ ਡਰਾਈਵ ਸ਼ੁਰੂ ਕੀਤਾ ਜਾਵੇਗਾ। ਮੀਡੀਆ ਕਰਮੀਆਂ ਨੂੰ ਉਨ੍ਹਾਂ ਦੇ ਵਰਕ ਪਲੇਸ 'ਤੇ ਟੀਕਾ ਲਗਾਇਆ ਜਾਵੇਗਾ। ਫਿਲਹਾਲ ਦਿੱਲੀ ਸਰਕਾਰ ਮੀਡੀਆ ਸੰਸਥਾਨਾਂ ਤੋਂ ਉਨ੍ਹਾਂ ਦੇ ਕਰਮਚਾਰੀਆਂ ਦੀ ਜਾਣਕਾਰੀ ਮੰਗ ਰਹੀ ਹੈ। ਸਾਰੀ ਜਾਣਕਾਰੀ ਮਿਲਣ ਤੋਂ ਬਾਅਦ ਦਿੱਲੀ ਸਰਕਾਰ ਦਾ ਸਿਹਤ ਵਿਭਾਗ ਅੱਗੇ ਦੀ ਕਾਰਵਾਈ ਕਰੇਗਾ। ਇਨ੍ਹਾਂ ਟੀਕਿਆਂ ਦਾ ਖ਼ਰਚ ਦਿੱਲੀ ਸਰਕਾਰ ਚੁੱਕੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕਰਨਾਟਕ 'ਚ ਸਖ਼ਤ ਸ਼ਰਤਾਂ ਨਾਲ 10 ਮਈ ਤੋਂ 2 ਹਫਤਿਆਂ ਦਾ ਲਾਕਡਾਊਨ
NEXT STORY