ਕਿਸ਼ਤਵਾੜ (ਭਾਸ਼ਾ)- ਜੰਮੂ ਕਸ਼ਮੀਰ ਪੁਲਸ ਦੀ ਵਿਸ਼ੇਸ਼ ਜਾਂਚ ਇਕਾਈ ਨੇ ਸਰਹੱਦ ਪਾਰ ਤੋਂ ਅੱਤਵਾਦ ਨੂੰ ਵਿੱਤ ਪੋਸ਼ਣ ਅਤੇ ਸਮਰਥਨ ਦੇਣ ਦੇ ਇਕ ਮਾਮਲੇ 'ਚ ਕਿਸ਼ਤਵਾੜ ਜ਼ਿਲ੍ਹੇ 'ਚ 5 ਅੱਤਵਾਦੀਆਂ ਦੇ ਘਰਾਂ 'ਚ ਬੁੱਧਵਾਰ ਨੂੰ ਛਾਪੇ ਮਾਰੇ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਅੱਤਵਾਦੀ ਪਾਕਿਸਤਾਨ ਤੋਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਖੇਤਰ 'ਚ ਅੱਤਵਾਦ ਨੂੰ ਮੁੜ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸ਼ਤਵਾੜ ਦੇ ਸੀਨੀਅਰ ਪੁਲਸ ਸੁਪਰਡੈਂਟ ਖਲੀਲ ਪੋਸਵਾਲ ਨੇ ਦੱਸਿਆ,''ਗੈਰ-ਕਾਨੂੰਨੀ ਗਤੀਵਿਧੀ (ਰੋਕੂ) ਐਕਟ ਦੇ ਅਧੀਨ ਮਾਮਲੇ 'ਚ ਜੰਮੂ ਦੀ ਐੱਨ.ਆਈ.ਏ. ਦੀ ਅਦਾਲਤ ਤੋਂ ਤਲਾਸ਼ੀ ਵਾਰੰਟ ਮਿਲਣ ਤੋਂ ਬਾਅਦ 5 ਅੱਤਵਾਦੀਆਂ ਦੇ ਘਰਾਂ 'ਤੇ ਛਾਪੇ ਮਾਰੇ ਗਏ।
ਐੱਸ.ਆਈ.ਯੂ. ਨੇ ਚਿਰੂਲ ਪਡਯਾਰਨਾ ਦੇ ਸ਼ਾਹਨਵਾਜ਼ ਉਰਫ਼ ਨਈਮ, ਜਾਮੀਆ ਮਸਜਿਦ ਦੇ ਨਈਮ ਅਹਿਮਦ ਉਰਫ਼ ਗਾਜ਼ੀ, ਕਿਚਲੂ ਮਾਰਕੀਟ ਦੇ ਮੁਹੰਮਦ ਇਕਬਾਲ ਉਰਫ਼ ਬਿਲਾਲ, ਹੁਲਾਰ ਕਿਸ਼ਤਵਾੜ ਦੇ ਸ਼ਾਹਨਵਾਜ਼ ਉਰਫ਼ ਮੁੰਨਾ ਉਰਫ਼ ਉਮਰ ਅਤੇ ਕੁੰਡਲੀ ਪੋਚਾਲ ਦੇ ਜਾਵੇਦ ਹੁਸੈਨ ਗਿਰੀ ਦੇ ਘਰਾਂ 'ਤੇ ਛਾਪੇ ਮਾਰੇ। ਦੱਸਣਯੋਗ ਹੈ ਕਿ ਜੰਮੂ 'ਚ ਐੱਨ.ਆਈ.ਏ. ਦੀ ਅਦਾਲਤ ਨੇ 26 ਅਪ੍ਰੈਲ ਨੂੰ ਕਿਸ਼ਤਵਾੜ ਦੇ 23 ਅੱਤਵਾਦੀਆਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਇਹ ਅੱਤਵਾਦੀ ਸਰਹੱਦ ਪਾਰ ਤੋਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਇਸ ਤੋਂ ਪਹਿਲਾਂ 13 ਅੱਤਵਾਦੀਆਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਪੋਸਵਾਲ ਨੇ ਕਿਹਾ,''ਕਿਸ਼ਤਵਾੜ ਤੋਂ 36 ਲੋਕ ਅੱਤਵਾਦ ਦੀ ਰਾਹਤ 'ਤੇ ਤੁਰਦੇ ਹੋਏ ਪਾਕਿਸਤਾਨ ਚੱਲੇ ਗਏ ਸਨ। ਉਨ੍ਹਾਂ ਖ਼ਿਲਾਫ਼ 2 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ।''
ਹਰਿਆਣਾ ਦੀ 10ਵੀਂ ਜਮਾਤ ਦੀ 'ਥਰਡ ਟਾਪਰ' ਬਣਨਾ ਚਾਹੁੰਦੀ ਹੈ ਡਾਕਟਰ, ਪਿਤਾ ਨੇ ਦੱਸਿਆ ਸਫ਼ਲਤਾ ਦਾ ਰਾਜ਼
NEXT STORY