ਹੈਦਰਾਬਾਦ- ਤੇਲੰਗਾਨਾ ਦੇ ਬੀਬੀਨਗਰ ਨੇੜੇ ਬੁੱਧਵਾਰ ਯਾਨੀ ਕਿ ਅੱਜ ਸਵੇਰੇ ਵਿਸ਼ਾਖਾਪੱਟਨਮ-ਸਿੰਕਦਰਾਬਾਦ ਗੋਦਾਵਰੀ ਐਕਸਪ੍ਰੈੱਸ ਦੇ 6 ਡੱਬੇ ਪਟੜੀ ਤੋਂ ਉਤਰ ਗਏ। ਹਾਲਾਂਕਿ ਇਸ ਘਟਨਾ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਰੇਲ ਗੱਡੀ ਦੇ ਡੱਬੇ ਪਟੜੀ ਤੋਂ ਉਤਰਦੇ ਹੀ ਯਾਤਰੀਆਂ 'ਚ ਹਫੜਾ-ਦਫੜੀ ਅਤੇ ਚੀਕ-ਪੁਰਾਕ ਮਚ ਗਈ।
ਇਹ ਵੀ ਪੜ੍ਹੋ- ਦੇਸ਼ ਦੀ ਇਹ ਰੇਲਵੇ ਲਾਈਨ ਹੈ ਅੰਗਰੇਜ਼ਾਂ ਦੇ ਕਬਜ਼ੇ ਹੇਠ, ਅੱਜ ਤੱਕ ਨਹੀਂ ਖਰੀਦ ਸਕੀ ਭਾਰਤ ਸਰਕਾਰ
ਦੱਖਣੀ ਮੱਧ ਰੇਲਵੇ (SCR) ਦੇ ਅਧਿਕਾਰੀਆਂ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੇਲ ਗੱਡੀ ਸਿਕੰਦਰਾਬਾਦ ਤੋਂ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪੱਟਨਮ ਜਾ ਰਹੀ ਸੀ। ਦੱਖਣੀ ਮੱਧ ਰੇਲਵੇ ਨੇ ਇਕ ਬਿਆਨ 'ਚ ਕਿਹਾ ਕਿ ਬੀਬੀਨਗਰ ਅਤੇ ਘਾਟਕੇਸਰ ਦਰਮਿਆਨ ਰੇਲ ਗੱਡੀ ਨੰਬਰ-12727 ਗੋਦਾਵਰੀ ਐਕਸਪ੍ਰੈੱਸ ਪਟੜੀ ਤੋਂ ਉਤਰ ਗਈ। ਉਸ ਦੇ 6 ਡੱਬੇ ਪਟੜੀ ਤੋਂ ਉਤਰ ਗਏ। ਗ਼ਨੀਮਤ ਇਹ ਰਹੀ ਕਿ ਕੋਈ ਜ਼ਖ਼ਮੀ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ- ਲਾਪ੍ਰਵਾਹੀ: ਕਲਾਸ ਰੂਮ 'ਚ ਸੌਂ ਗਿਆ ਬੱਚਾ, 7 ਘੰਟੇ ਸਕੂਲ 'ਚ ਰਿਹਾ ਬੰਦ ਤੇ ਫਿਰ...
ਬਿਆਨ ਮੁਤਾਬਕ ਪਟੜੀ ਤੋਂ ਉਤਰੇ ਡਿੱਬਿਆਂ ਨੂੰ ਉੱਥੇ ਹੀ ਛੱਡ ਕੇ ਯਾਤਰੀਆਂ ਨੂੰ ਉਸੇ ਰੇਲ ਗੱਡੀ ਦੇ ਹੋਰ ਡੱਬਿਆਂ ਨੂੰ ਫਿੱਟ ਕਰ ਕੇ ਅੱਗੇ ਭੇਜਿਆ ਜਾ ਰਿਹਾ ਹੈ। ਦੱਖਣੀ ਮੱਧ ਰੇਲਵੇ ਨੇ ਯਾਤਰੀਆਂ ਨਾਲ ਜੁੜੀ ਜਾਣਕਾਰੀ ਲਈ ਹੈਲਪਲਾਈਨ ਨੰਬਰ-040 27786666 ਵੀ ਜਾਰੀ ਕੀਤਾ ਹੈ। ਰੇਲਵੇ ਮੁਤਾਬਕ ਪਟੜੀ ਤੋਂ ਉਤਰੇ ਡੱਬਿਆਂ ਨੂੰ ਰੇਲ ਗੱਡੀ ਤੋਂ ਵੱਖ ਕਰਕੇ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਰੂਟ 'ਤੇ ਹੋਰ ਰੇਲ ਗੱਡੀਆਂ ਵੀ ਹਾਦਸੇ ਦਾ ਸ਼ਿਕਾਰ ਹੋਈਆਂ ਹਨ। ਗੋਦਾਵਰੀ ਐਕਸਪ੍ਰੈੱਸ ਦੇ ਡੱਬੇ ਪਟੜੀ ਤੋਂ ਉਤਰ ਜਾਣ ਕਾਰਨ ਇਸ ਲਾਈਨ 'ਤੇ ਚੱਲਣ ਵਾਲੀਆਂ ਹੋਰ ਟਰੇਨਾਂ ਦੇ ਰਾਹ 'ਚ ਰੁਕਾਵਟ ਪੈਦਾ ਹੋ ਗਈ ਹੈ।
ਇਹ ਵੀ ਪੜ੍ਹੋ- ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, 5 ਧੀਆਂ ਦੇ ਪਿਓ ਦਾ ਗੋਲੀ ਮਾਰ ਕੇ ਕਤਲ
ਹਿਮਾਚਲ ਦੇ CM ਸੁੱਖੂ ਦੀ ਦਰਿਆਦਿਲੀ, ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਲਈ ਭੇਜਿਆ ਆਪਣਾ ਸਰਕਾਰੀ ਹੈਲੀਕਾਪਟਰ
NEXT STORY