ਇੰਦੌਰ- ਮੱਧ ਪ੍ਰਦੇਸ਼ ਦੇ ਹਰਦਾ ਸਥਿਤ ਪਟਾਕਾ ਫੈਕਟਰੀ 'ਚ ਧਮਾਕੇ ਮਗਰੋਂ ਹਰਕਤ 'ਚ ਆਏ ਇੰਦੌਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਖ-ਵੱਖ ਖ਼ਾਮੀਆਂ ਕਾਰਨ ਪਟਾਕਿਆਂ ਦੇ 6 ਗੋਦਾਮਾਂ ਨੂੰ ਸੀਲ ਕਰ ਦਿੱਤਾ ਹੈ। ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਅਧਿਕਾਰੀ ਆਸ਼ੀਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਪਟਾਕਿਆਂ ਦੇ 6 ਗੋਦਾਮ ਸੀਲ ਕਰ ਦਿੱਤੇ ਹਨ।
ਇਹ ਵੀ ਪੜ੍ਹੋ- ਮੱਧ ਪ੍ਰਦੇਸ਼ ਪਟਾਕਾ ਫੈਕਟਰੀ ਮਾਮਲਾ; 12 ਮੌਤਾਂ, ਮਲਬਾ ਹਟਾਉਣ ਦਾ ਕੰਮ ਜਾਰੀ, ਵੇਖੋ ਕੀ ਬਣ ਗਏ ਹਾਲਾਤ
ਇਨ੍ਹਾਂ ਗੋਦਾਮਾਂ ਵਿਚੋਂ ਇਕ ਪਟਾਕਾ ਗੋਦਾਮ ਰਿਹਾਇਸ਼ੀ ਖੇਤਰ ਵਿਚ ਸੀ, ਜਦਕਿ ਹੋਰ ਗੋਦਾਮਾਂ ਵਿਚ ਮਨਜ਼ੂਰੀ ਸੀਮਾ ਤੋਂ ਜ਼ਿਆਦਾ ਪਟਾਕਿਆਂ ਦਾ ਭੰਡਾਰਣ ਪਾਇਆ ਗਿਆ ਅਤੇ ਉੱਥੇ ਸੁਰੱਖਿਆ ਦੇ ਉੱਚਿਤ ਇੰਤਜ਼ਾਮ ਵੀ ਨਹੀਂ ਸਨ। ਦੱਸ ਦੇਈਏ ਕਿ ਹਰਦਾ ਦੇ ਪਟਾਕਾ ਫੈਕਟਰੀ ਵਿਚ ਮੰਗਲਵਾਰ ਨੂੰ ਭਿਆਨਕ ਧਮਾਕੇ ਵਿਚ ਘੱਟੋ-ਘੱਟ 11 ਲੋਕਾਂ ਦੀ ਜਾਨ ਚੱਲੀ ਗਈ ਅਤੇ 200 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਪਟਾਕਾ ਫੈਕਟਰੀ 'ਚ ਲਗਾਤਾਰ ਹੋਏ ਤਿੰਨ ਧਮਾਕੇ, ਕਈ ਲੋਕਾਂ ਦੇ ਮੌਤ ਦੀ ਖ਼ਬਰ; ਦੇਖੋ ਖ਼ੌਫਨਾਕ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀ ਰਾਮ ਲੱਲਾ ਜੀ ਦੇ ਦਰਸ਼ਨ ਕਰਨ ਅਯੁੱਧਿਆ ਪਹੁੰਚੇ ਜਲੰਧਰ ਤੋਂ MP ਸੁਸ਼ੀਲ ਕੁਮਾਰ ਰਿੰਕੂ
NEXT STORY