ਜਲੰਧਰ- ਜਲੰਧਰ ਤੋਂ 'ਆਪ' ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਮੰਗਲਵਾਰ ਨੂੰ ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਪਹੁੰਚੇ ਸਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਰਿੰਕੂ ਨੇ ਪੋਸਟ 'ਤੇ ਲਿਖਿਆ- ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਯਾਤਰਾ। ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਜਦੋਂ ਅਯੁੱਧਿਆ ਪੁੱਜੇ ਤਾਂ ਉਨ੍ਹਾਂ ਨੂੰ ਅਯੁੱਧਿਆ ਪੁਲਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ। ਜਿਸ ਦੇ ਬਾਅਦ ਸੰਸਦ ਮੈਂਬਰ ਰਿੰਕੂ ਮੰਦਿਰ ਵਿਚ ਪਹੁੰਚੇ ਅਤੇ ਸੰਤਾਂ ਤੋਂ ਆਸ਼ਿਰਵਾਦ ਲਿਆ। ਸੰਸਦ ਮੈਂਬਰ ਰਿੰਕੂ ਨੇ ਰਾਮ ਲੱਲਾ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਰਾਮ ਲੱਲਾ ਦੀ ਮੂਰਤੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰੀ ਮਹਿਲਾ, ਖੋਲ੍ਹੀ ਖੋਪੜੀ ਤੇ ਕੱਢੀਆਂ ਅੱਖਾਂ
ਪ੍ਰਾਣ ਪ੍ਰਤਿਸ਼ਠਾ ਦਾ ਕਈ ਪਾਰਟੀਆਂ ਨੇ ਕੀਤਾ ਸੀ ਬਾਇਕਾਟ
ਇਥੇ ਦੱਸਣਯੋਗ ਹੈ ਕਿ ਜਦੋਂ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਸੀ ਤਾਂ ਕਈ ਪਾਰਟੀਆਂ ਨੇ ਉਕਤ ਪ੍ਰੋਗਰਾਮ ਦਾ ਬਾਇਕਾਟ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਰਾਮ ਮੰਿਦਰ ਭਾਜਪਾ ਲਈ ਸਿਆਸੀ ਮੁੱਦਾ ਹੈ। ਕਾਂਗਰਸ ਸਮੇਤ ਕਈ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਸੀ ਪਰ 'ਆਪ' ਦੇ ਆਗੂਆਂ ਨੇ ਆਪਣੇ-ਆਪਣੇ ਖੇਤਰਾਂ ਵਿਚ ਲੰਗਰ ਅਤੇ ਪੂਜਾ ਕਰਵਾਈ ਸੀ। 22 ਜਨਵਰੀ ਨੂੰ ਕੀਤੀ ਗਈ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੌਰਾਨ ਕਈ ਵੱਡਾ ਅਭਿਨੇਤਾ ਅਤੇ ਕਾਰੋਬਾਰੀ ਪਹੁੰਚੇ ਸਨ।
ਇਹ ਵੀ ਪੜ੍ਹੋ: ਗੜ੍ਹਸ਼ੰਕਰ 'ਚ ਸੈਕਸ ਰੈਕੇਟ ਦਾ ਪਰਦਾਫ਼ਾਸ਼, 6 ਔਰਤਾਂ ਸਣੇ 11 ਵਿਅਕਤੀ ਇਤਰਾਜ਼ਯੋਗ ਹਾਲਾਤ 'ਚ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੀਅਰ ਪੀਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਲੱਗ ਸਕਦਾ ਹੈ ਵੱਡਾ ਝਟਕਾ
NEXT STORY