ਅਯੁੱਧਿਆ— ਰਾਮ ਜਨਮ ਭੂਮੀ ਟਰੱਸਟ ਦੇ ਬੈਂਕ ਖਾਤੇ ਤੋਂ ਫਰਜ਼ੀ ਤਰੀਕੇ ਨਾਲ 6 ਲੱਖ ਰੁਪਏ ਕੱਢ ਲਏ ਗਏ। ਰਾਮ ਮੰਦਰ ਨਿਰਮਾਣ ਦੀ ਪੂਰੀ ਜ਼ਿੰਮੇਵਾਰੀ ਰਾਮ ਜਨਮ ਭੂਮੀ ਟਰੱਸਟ ਦੀ ਹੈ। ਟਰੱਸਟ ਵਲੋਂ ਅਯੁੱਧਿਆ ਸਥਿਤ ਕੋਤਵਾਲੀ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਟਰੱਸਟ ਨੂੰ ਉਦੋਂ ਮਿਲੀ, ਜਦੋਂ ਵੱਡੀ ਰਕਮ ਦੀ ਨਿਕਾਸੀ ਦਾ ਚੈੱਕ ਬੈਂਕ 'ਚ ਆਇਆ। ਤੀਰਥ ਖੇਤਰ ਦੇ ਬੈਂਕ ਖਾਤੇ ਤੋਂ ਕਲੋਨ ਚੈੱਕ ਦੇ ਜ਼ਰੀਏ ਲਖਨਊ ਦੇ ਇਕ ਬੈਂਕ ਤੋਂ ਪਹਿਲੀ ਵਾਰ ਢਾਈ ਲੱਖ ਅਤੇ ਦੂਜੀ ਵਾਰ ਸਾਢੇ ਤਿੰਨ ਲੱਖ ਰੁਪਏ ਕੱਢੇ ਗਏ। ਬੈਂਕ ਆਫ਼ ਬੜੌਦਾ ਵਿਚ ਜਦੋਂ 9 ਲੱਖ 86 ਹਜ਼ਾਰ ਰੁਪਏ ਦੇ ਭੁਗਤਾਨ ਦਾ ਚੈੱਕ ਆਇਆ ਤਾਂ ਇਸ ਦੀ ਵੈਰੀਫਿਕੇਸ਼ਨ ਲਈ ਬੈਂਕ ਵਲੋਂ ਟਰੱਸਟ ਨੂੰ ਫੋਨ ਕੀਤਾ ਗਿਆ। ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਟਰੱਸਟ ਵਲੋਂ ਕਿਸੇ ਨੂੰ ਕੋਈ ਚੈੱਕ ਨਹੀਂ ਦਿੱਤਾ ਗਿਆ ਹੈ। ਕੋਈ ਵੱਡਾ ਗਿਰੋਹ ਹੈ ਜੋ ਇਹ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕੱਲ੍ਹ ਰਾਤ ਅਯੁੱਧਿਆ ਕੋਤਵਾਲੀ ਵਿਚ ਮੁਕੱਦਮਾ ਦਰਜ ਕਰਵਾ ਦਿੱਤਾ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ ਸੁਪਰੀਮ ਕੋਰਟ ਨੇ ਰਾਮ ਮੰਦਰ ਦੇ ਨਿਰਮਾਣ ਦੇ ਪੱਖ ਵਿਚ ਫੈਸਲਾ ਸੁਣਾਉਂਦੇ ਹੋਏ ਰਾਮ ਜਨਮ ਭੂਮੀ ਤੀਰਥ ਟਰੱਸਟ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਸੀ। ਇਸ ਸਾਲ 5 ਅਗਸਤ ਨੂੰ ਜਨਮ ਭੂਮੀ 'ਤੇ ਭੂਮੀ ਪੂਜਨ ਕਰਵਾਇਆ ਗਿਆ, ਜਿਸ ਤੋਂ ਬਾਅਦ ਰਾਮ ਮੰਦਰ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਮੰਦਰ ਦੇ ਨੀਂਹ ਪੱਥਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਮੇਤ ਕਈ ਵੱਡੇ ਨੇਤਾਵਾਂ ਅਤੇ ਸਾਧੂ ਸੰਤ ਭੂਮੀ ਭੂਜਨ ਵਿਚ ਪੁੱਜੇ ਸਨ। ਹਾਲਾਂਕਿ ਕੋਰੋਨਾ ਵਾਇਰਸ ਦੇ ਚੱਲਦੇ ਤਾਲਾਬੰਦੀ 'ਚ ਹੋਏ ਇਸ ਪ੍ਰੋਗਰਾਮ ਵਿਚ ਆਮ ਜਨਤਾ ਦੇ ਹਿੱਸਾ ਲੈਣ 'ਤੇ ਰੋਕ ਲਾ ਦਿੱਤੀ ਗਈ ਸੀ।
ਭੂਮੀ ਪੂਜਨ ਤੋਂ ਬਾਅਦ ਟਰੱਸਟ ਵਲੋਂ ਕਿਹਾ ਗਿਆ ਹੈ ਕਿ ਰਾਮ ਜਨਮ ਭੂਮੀ ਮੰਦਰ ਦੇ ਨਿਰਮਾਣ ਲਈ ਕੰਮ ਸ਼ੁਰੂ ਹੋ ਗਿਆ ਹੈ। ਮੰਦਰ ਦੇ ਨਿਰਮਾਣ ਕੰਮ ਵਿਚ ਲੱਗਭਗ 30-40 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਦੱਸ ਦੇਈਏ ਕਿ ਇਸ ਮੰਦਰ ਦੇ ਨਿਰਮਾਣ ਲਈ ਲੋਕ ਵੱਡੀ ਗਿਣਤੀ ਵਿਚ ਦਾਨ ਦੇ ਰਹੇ ਹਨ। ਮੰਦਰ ਦੇ ਨਿਰਮਾਣ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕਾਂ ਵਲੋਂ ਦਾਨ ਦਿੱਤਾ ਜਾ ਰਿਹਾ ਹੈ।
ਦੇਸ਼ ਵਾਸੀਆਂ ਨੂੰ ਅਮਿਤ ਸ਼ਾਹ ਦੀ ਅਪੀਲ- ਜਦੋਂ ਤੱਕ ਨਹੀਂ ਆਉਂਦਾ ਕੋਰੋਨਾ ਦਾ ਟੀਕਾ, ਚੌਕਸੀ ਵਰਤੋਂ
NEXT STORY