ਹਿਸਾਰ (ਵਾਰਤਾ)— ਹਿਸਾਰ ਮੰਡੀ ਕਮੇਟੀ ਦੇ ਸਕੱਤਰ ਦੀ ਕੁੱਟਮਾਰ ਕਰਨ ਦੀ ਦੋਸ਼ੀ ਭਾਜਪਾ ਪਾਰਟੀ ਨੇਤਾ ਸੋਨਾਲੀ ਫੋਗਾਟ ਨੂੰ ਦੀ ਗ੍ਰਿਫ਼ਤਾਰੀ ਹੋਈ। ਹਾਲਾਂਕਿ ਉਨ੍ਹਾਂ ਨੂੰ ਬਾਅਦ 'ਚ ਹਿਸਾਰ ਕੋਰਟ ਤੋਂ ਜ਼ਮਾਨਤ ਮਿਲਣ 'ਤੇ ਰਿਹਾਅ ਕਰ ਦਿੱਤਾ ਗਿਆ। ਸੋਨਾਲੀ ਫੋਗਾਟ 'ਤੇ ਹਰਿਆਣਾ ਦੇ ਹਿਸਾਰ ਦੇ ਬਾਲਸਮੰਦ ਵਿਚ ਮੰਡੀ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਦੀ ਥੱਪੜਾਂ ਅਤੇ ਚੱਪਲਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ। ਇਸ ਮਾਮਲੇ 'ਚ ਮੰਡੀ ਕਮੇਟੀ ਦੇ ਮੈਂਬਰ ਅਤੇ ਸਥਾਨਕ ਕਾਰੋਬਾਰੀ ਲੰਬੇ ਸਮੇਂ ਤੋਂ ਸੋਨਾਲੀ ਫੋਗਾਟ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ।
ਬੁੱਧਵਾਰ ਭਾਵ ਅੱਜ ਸੋਨਾਲੀ ਫੋਗਾਟ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਹਿਸਾਰ ਕੋਰਟ 'ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਤੁਰੰਤ ਜ਼ਮਾਨਤ ਮਿਲ ਗਈ। ਓਧਰ ਸੁਲਤਾਨ ਦੇ ਵਕੀਲ ਮਹਿੰਦਰ ਸਿੰਘ ਨੈਨ ਅਤੇ ਯੋਗੇਸ਼ ਸਿਹਾਗ ਨੇ ਦੋਸ਼ੀ ਨੂੰ ਜ਼ਮਾਨਤ ਦਿੱਤੇ ਜਾਣ ਦਾ ਵਿਰੋਧ ਕੀਤਾ। ਵਕੀਲ ਯੋਗੇਸ਼ ਸਿਹਾਗ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਫੋਗਾਟ ਨੂੰ ਕੋਵਿਡ-19 ਲਾਗ ਨੂੰ ਦੇਖਦਿਆਂ ਅਦਾਲਤ ਨੇ 20 ਹਜ਼ਾਰ ਦੇ ਬੇਲ ਬਾਂਡ 'ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ।
ਦੱਸਣਯੋਗ ਹੈ ਕਿ 5 ਜੂਨ ਨੂੰ ਹਿਸਾਰ ਦੇ ਪਿੰਡ ਬਾਲਸਮੰਦ 'ਚ ਅਨਾਜ ਮੰਡੀ ਵਿਚ ਸ਼ੈੱਡ ਨਿਰਮਾਣ ਨੂੰ ਲੈ ਕੇ ਗੱਲਬਾਤ ਲਈ ਆਪਣੇ ਸਮਰਥਕਾਂ ਨਾਲ ਮੰਡੀ ਪੁੱਜੀ ਸੋਨਾਲੀ ਨੇ ਪੁਲਸ ਦੀ ਹਾਜ਼ਰੀ ਵਿਚ ਸੁਲਤਾਨ ਸਿੰਘ ਨੂੰ ਚੱਪਲਾਂ ਅਤੇ ਥੱਪੜਾਂ ਨਾਲ ਕੁੱਟਿਆ ਸੀ। ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਵਾਲ ਮਚ ਗਿਆ ਸੀ। ਸੋਨਾਲੀ ਨੇ ਸੁਲਤਾਨ ਸਿੰਘ 'ਤੇ ਮਾੜੇ ਬੋਲ ਬੋਲਣ ਦਾ ਦੋਸ਼ ਲਾਇਆ ਸੀ। ਪੁਲਸ ਨੇ ਦੋਹਾਂ ਪੱਖਾਂ ਦੀ ਸ਼ਿਕਾਇਤ 'ਤੇ ਦੋ ਮਾਮਲੇ ਦਰਜ ਕੀਤੇ ਸਨ। ਜਿਸ ਤੋਂ ਬਾਅਦ ਵੱਖ-ਵੱਖ ਸਿਆਸੀ ਦਲਾਂ ਦੇ ਨੇਤਾਵਾਂ ਤੋਂ ਲੈ ਕੇ ਸਰਕਾਰੀ ਕਾਮਿਆਂ ਦੇ ਕਈ ਸੰਗਠਨਾਂ ਨੇ ਸੋਨਾਲੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ ਅਤੇ ਪ੍ਰਦੇਸ਼ ਭਰ ਦੇ ਮੰਡੀ ਕਮੇਟੀ ਕਾਮੇ ਲਗਾਤਾਰ ਧਰਨਾ-ਪ੍ਰਦਰਸ਼ਨ ਕਰ ਰਹੇ ਸਨ।
ਪ੍ਰਧਾਨ ਮੰਤਰੀ ਸਾਹਮਣੇ ਆਉਣ ਅਤੇ ਚੀਨ ਨਾਲ ਟਕਰਾਅ 'ਤੇ ਦੇਸ਼ ਨੂੰ ਭਰੋਸੇ 'ਚ ਲੈਣ : ਸੋਨੀਆ ਗਾਂਧੀ
NEXT STORY