ਕਾਨਪੁਰ - ਕਾਨਪੁਰ ਵਿਚ ਰਾਮਾ ਦੇਵੀ ਚੌਕ ਨੇੜੇ ਇਕ ਚਲਦੀ ਸਲੀਪਰ ਬੱਸ ’ਚ ਭਿਆਨਕ ਅੱਗ ਲੱਗ ਗਈ। ਅੱਗ ਦਾ ਗੋਲਾ ਬਣੀ ਬੱਸ ਵਿਚ 43 ਯਾਤਰੀ ਫਸ ਗਏ, ਜਿਸ ਨਾਲ ਚੀਕ-ਚਿਹਾੜਾ ਮਚ ਗਿਆ। ਬੱਸ ਵਿਚ ਸਵਾਰ ਮਰਦ ਯਾਤਰੀ ਕਿਸੇ ਤਰ੍ਹਾਂ ਛਾਲਾਂ ਮਾਰ ਕੇ ਬੱਸ ’ਚੋਂ ਬਾਹਰ ਨਿਕਲ ਗਏ, ਪਰ ਔਰਤਾਂ ਅਤੇ ਬੱਚੇ ਫਸ ਗਏ। ਇਸ ਦੌਰਾਨ ਬੱਸ ਦਾ ਡਰਾਈਵਰ ਅਤੇ ਕੰਡਕਟਰ ਵੀ ਮੌਕੇ ਤੋਂ ਫਰਾਰ ਹੋ ਗਏ।
ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ। ਸੜ ਰਹੀ ਬੱਸ ਵਿਚ 2 ਕਾਂਸਟੇਬਲ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਅੰਦਰ ਵੜ ਗਏ। ਓਦੋਂ ਤੱਕ ਬੱਸ ਦੀ ਛੱਤ ਤੋਂ ਲਪਟਾਂ ਤੇਜ਼ ਹੋ ਚੁੱਕੀਆਂ ਸਨ। ਕਈ ਮਹਿਲਾ ਸਵਾਰੀਆਂ ਆਪਣਾ ਸਾਮਾਨ ਚੁੱਕਣ ਲੱਗੀਆਂ, ਪਰ ਦੋਵਾਂ ਕਾਂਸਟੇਬਲਾਂ ਨੇ ਤੁਰੰਤ ਉਨ੍ਹਾਂ ਨੂੰ ਸਾਮਾਨ ਛੱਡਣ ਨੂੰ ਕਿਹਾ ਕਿ ਅਤੇ ਇਕ-ਇਕ ਕਰ ਕੇ ਸਾਰੇ 43 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਕਾਂਸਟੇਬਲਾਂ ਨੇ ਕਿਹਾ ਕਿ ਜੇਕਰ ਉਹ 2 ਮਿੰਟ ਵੀ ਦੇਰ ਕਰ ਦਿੰਦੇ ਤਾਂ 4-5 ਲੋਕਾਂ ਦੀ ਮੌਤ ਹੋ ਸਕਦੀ ਸੀ। ਇਹ ਘਟਨਾ ਪੁਲਸ ਮੁਲਾਜ਼ਮਾਂ ਦੀ ਬਹਾਦਰੀ ਅਤੇ ਤੁਰੰਤ ਕਾਰਵਾਈ ਦੀ ਮਿਸਾਲ ਬਣ ਗਈ ਹੈ।
ਸਾਬਕਾ ਕੇਂਦਰੀ ਮੰਤਰੀ ਸ਼੍ਰੀਪ੍ਰਕਾਸ਼ ਜਾਇਸਵਾਲ ਦਾ ਦੇਹਾਂਤ, ਕਾਨਪੁਰ ਤੋਂ ਤਿੰਨ ਵਾਰ ਰਹੇ ਸੰਸਦ ਮੈਂਬਰ
NEXT STORY