ਨਵੀਂ ਦਿੱਲੀ- ਰਾਜਸਥਾਨ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈ ਹਨ। ਇੱਥੇ ਛੋਟੀਆਂ ਪਾਰਟੀਆਂ ਇਕ ਨਵਾਂ ਰਾਜਨੀਤਕ ਫਰੰਟ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜੋ ਰਾਜ 'ਚ ਚੋਣ ਮੈਦਾਨ ਨੂੰ ਖ਼ਰਾਬ ਕਰ ਸਕਦੀਆਂ ਹਨ। ਜਾਣਕਾਰੀ ਅਨੁਸਾਰ ਹੋਰ ਹਿੰਦੀ ਭਾਸ਼ਾਈ ਰਾਜਾਂ ਦੇ ਉਲਟ ਛੋਟੇ ਸਿਆਸੀ ਦਲਾਂ ਨੇ ਰਾਜਸਥਾਨ ਚ 10-15 ਫ਼ੀਸਦੀ ਵੋਟ ਸ਼ੇਅਰ ਹਾਸਲ ਕਰ ਲਿਆ ਹੈ, ਜਿਸ ਨਾਲ ਉਹ ਸਰਕਾਰ ਗਠਨ ਦੀ ਦੌੜ 'ਚ ਮਹੱਤਵਪੂਰਨ ਖਿਡਾਰੀ ਬਣ ਗਏ ਹਨ। ਦਰਅਸਲ 2018 'ਚ 200 ਮੈਂਬਰੀ ਵਿਧਾਨ ਸਭਾ 'ਚ 14 ਸੀਟਾਂ 'ਤੇ ਛੋਟੀਆਂ ਪਾਰਟੀਆਂ ਨੇ ਕਬਜ਼ਾ ਕਰ ਲਿਆ ਸੀ। 13 ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਹਾਸਲ ਕੀਤੀ ਸੀ। ਇਸ ਵਾਰ ਭਾਜਪਾ ਅਤੇ ਕਾਂਗਰਸ ਦੇ ਸਾਬਕਾ ਸਹਿਯੋਗੀ ਇਕੱਠੇ ਆ ਕੇ ਇਕ ਨਵਾਂ ਵਿਕਲਪ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਅਨੋਖੀ ਮਿਸਾਲ! ਸਹੁਰਾ ਪਰਿਵਾਰ ਧੀ ਨੂੰ ਦਿੰਦਾ ਸੀ ਤਸੀਹੇ ਤਾਂ ਪਿਓ ਬੈਂਡ-ਵਾਜਿਆਂ ਨਾਲ ਵਾਪਸ ਲੈ ਆਇਆ ਪੇਕੇ
ਭਾਜਪਾ ਦੇ ਸਾਬਕਾ ਸਹਿਯੋਗੀ, ਜਾਟ ਨੇਤਾ ਹਨੂੰਮਾਨ ਬੇਨੀਵਾਲ ਦੀ ਰਾਸ਼ਟਰੀ ਲੋਕਤੰਤਰੀ ਪਾਰਟੀ, ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਕਾਂਗਰਸ ਦੀ ਸਾਬਕਾ ਸਹਿਯੋਗੀ ਭਾਰਤੀ ਆਦਿਵਾਸੀ ਪਾਰਟੀ (ਬੀ.ਏ.ਪੀ.), ਜੋ ਇਕ ਨਵਾਂ ਬਣਿਆ ਆਦਿਵਾਸੀ ਸੰਗਠਨ ਹੈ, ਦੇ ਨਾਲ ਗਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। 2018 ਦੀਆਂ ਵਿਧਾਨ ਸਭਾ ਚੋਣਾਂ ਦੇ ਅੰਕੜੇ ਇਹ ਗੱਲ ਦਰਸਾਉਂਦੇ ਹਨ ਕਿ ਜੇਕਰ ਇਹ ਗਠਨ ਇਕੱਠੇ ਹੋਇਆ ਤਾਂ ਕਿੰਨਾ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ। ਬਸਪਾ ਨੇ 6 ਸੀਟਾਂ ਜਿੱਤੀਆਂ ਸਨ ਅਤੇ 4 ਫ਼ੀਸਦੀ ਵੋਟ ਹਾਸਲ ਕੀਤੇ ਸਨ ਅਤੇ ਬੇਨੀਵਾਲ ਦੀ ਪਾਰਟੀ ਨੇ 2.4 ਵੋਟਾਂ ਨਾਲ ਤਿੰਨ ਸੀਟਾਂ ਜਿੱਤੀਆਂ ਸਨ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਬੇਨੀਵਾਲ ਨੇ ਕਿਹਾ,''ਮੈਂ ਬਸਪਾ ਅਤੇ ਬੀ.ਏ.ਪੀ. ਨਾਲ ਗੱਲਬਾਤ ਕਰ ਰਿਹਾ ਹਾਂ। ਅਸੀਂ ਸੀਟ ਵੰਡ 'ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਮਹੱਤਵਪੂਰਨ ਹੋਵੇਗਾ, ਕਿਉਂਕਿ ਅਸੀਂ ਆਪਣੇ ਵਿਸ਼ਵਾਸ 'ਤੇ ਇਕਜੁਟ ਹਾਂ ਕਿਉਂਕਿ ਰਾਜਸਥਾਨ 'ਚ ਕਾਂਗਰਸ ਅਤੇ ਭਾਜਪਾ ਦੇ ਪ੍ਰਭੂਤੱਵ ਨੂੰ ਖ਼ਤਮ ਕਰਨ ਦੀ ਲੋੜ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਸੇ ਦੇ ਬਦਲੇ ਸਵਾਲ ਪੁੱਛਣ ਦਾ ਮਾਮਲਾ; ਮਹੂਆ ਮੋਇਤਰਾ ਦੇ ਵਕੀਲ ਕੇਸ ’ਚੋਂ ਹਟੇ
NEXT STORY