ਨਵੀਂ ਦਿੱਲੀ-ਇੰਡੀਗੋ ਦੀ ਰਾਏਪੁਰ-ਇੰਦੌਰ ਉਡਾਣ ਦੇ ਚਾਲਕ ਦਲ ਦੇ ਮੈਂਬਰਾਂ ਨੇ ਮੰਗਲਵਾਰ ਨੂੰ ਜਹਾਜ਼ ਦੇ ਮੰਜ਼ਿਲ ’ਤੇ ਉਤਰਨ ਤੋਂ ਬਾਅਦ ਕੈਬਿਨ ’ਚ ਧੂੰਆਂ ਦੇਖਿਆ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਯਾਤਰੀ ਜਹਾਜ਼ ਤੋਂ ਸੁਰੱਖਿਅਤ ਉਤਾਰ ਲਏ ਗਏ।
ਇਹ ਵੀ ਪੜ੍ਹੋ : ਹਮਲੇ ਲਈ ਅਫਗਾਨਿਸਤਾਨ ਦੀ ਧਰਤੀ ਦੀ ਨਹੀਂ ਕੀਤੀ ਜਾਵੇਗੀ ਵਰਤੋਂ : ਤਾਲਿਬਾਨ ਨੇਤਾ
ਅਧਿਕਾਰੀਆਂ ਨੇ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਘਟਨਾ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਏ320 ਜਹਾਜ਼ ਦੇ ਉਤਰਨ ਤੋਂ ਬਾਅਦ ਜਹਾਜ਼ ਦੇ ਚਾਲਕ ਦੇ ਮੈਂਬਰਾਂ ਨੇ ਕੈਬਿਨ 'ਚ ਧੂਆਂ ਦੇਖਿਆ। ਪਿਛਲੇ 18 ਦਿਨਾਂ 'ਚ ਸਪਾਈਸਜੈੱਟ ਦੇ ਜਹਾਜ਼ਾਂ 'ਚ ਤਕਨੀਕੀ ਖਰਾਬੀ ਦੀਆਂ ਅੱਠ ਘਟਨਾਵਾਂ ਤੋਂ ਬਾਅਦ ਜਹਾਜ਼ ਰੈਗੂਲੇਟਰੀ ਡੀ.ਜੀ.ਸੀ.ਏ. ਨੇ ਬੁੱਧਵਾਰ ਨੂੰ ਸਪਾਈਸਜੈੱਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : 'ਵਾਰ-ਵਾਰ ਫਾਈਲਟਾਂ 'ਚ ਆ ਰਹੀ ਤਕਨੀਕੀ ਖਰਾਬੀ ਕਾਰਨ DGCA ਨੇ ਸਪਾਈਸਜੈੱਟ ਨੂੰ ਭੇਜਿਆ ਕਾਰਨ ਦੱਸੋ ਨੋਟਿਸ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਅਪ੍ਰੈਲ-ਜੂਨ ਦੌਰਾਨ ਬਿਨਾਂ ਰੇਲ ਟਿਕਟ ਯਾਤਰੀਆਂ ਤੋਂ 15.3 ਕਰੋੜ ਰੁਪਏ ਜੁਰਮਾਨਾ ਵਸੂਲਿਆ
NEXT STORY