ਅਮੇਠੀ— ਭਾਜਪਾ ਨੇਤਾ ਸਮਰਿਤੀ ਇਰਾਨੀ ਨੇ ਜਯਾ ਪ੍ਰਦਾ 'ਤੇ ਸਪਾ ਨੇਤਾ ਆਜ਼ਮ ਖਾਨ ਦੀ ਵਿਵਾਦਪੂਰਨ ਟਿੱਪਣੀ ਨੂੰ ਲੈ ਕੇ ਸਰਕਾਰ ਸਮੇਤ ਯੂ.ਪੀ.ਏ. 'ਚ ਸ਼ਾਮਲ ਦਲਾਂ ਦੇ ਨੇਤਾਵਾਂ ਦੀ ਚੁੱਪੀ 'ਤੇ ਸੋਮਵਾਰ ਨੂੰ ਸਵਾਲ ਚੁੱਕੇ ਅਤੇ ਦੋਸ਼ ਲਗਾਇਆ ਕਿ ਯੂ.ਪੀ.ਏ. ਦੇ ਨੇਤਾ ਔਰਤਾਂ ਦਾ ਹਰ ਅਹੁਦੇ, ਹਰ ਪਿੰਡ, ਹਰ ਸ਼ਹਿਰ 'ਚ ਅਪਮਾਨ ਕਰਦੇ ਅਤੇ ਕਰਵਾਉਂਦੇ ਹਨ। ਦਰਅਸਲ ਰਾਮਪੁਰ ਲੋਕ ਸਭਾ ਸੀਟ ਤੋਂ ਸਪਾ ਉਮੀਦਵਾਰ ਆਜ਼ਮ ਖਾਨ ਨੇ ਭਾਜਪਾ ਉਮੀਦਵਾਰ ਜਯਾ ਪ੍ਰਦਾ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਅਮੇਠੀ ਲੋਕ ਸਭਾ ਖੇਤਰ ਤੋਂ ਭਾਜਪਾ ਦੀ ਉਮੀਦਵਾਰ ਸਮਰਿਤੀ ਨੇ ਤਿਲੋਈ ਵਿਧਾਨ ਸਭਾ ਖੇਤਰ 'ਚ ਚੋਣਾਵੀ ਸਭਾ 'ਚ ਰਾਹੁਲ ਗਾਂਧੀ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਜਿਸ ਨੇ ਗਰੀਬੀ ਨਹੀਂ ਦੇਖੀ, ਉਸ ਨੂੰ ਗਰੀਬ ਦੇ ਦਰਦ ਦਾ ਕੀ ਪਤਾ। ਮੋਦੀ ਗਰੀਬ ਮਾਤਾ-ਪਿਤਾ ਦੇ ਬੇਟੇ ਹਨ, ਗਰੀਬੀ 'ਚ ਪਲੇ ਹਨ, ਗਰੀਬੀ ਨੂੰ ਦੇਖਿਆ ਹੈ ਅਤੇ ਇਸ ਲਈ ਪ੍ਰਧਾਨ ਮੰਤਰੀ ਨੇ ਅਮੇਠੀ 'ਚ 2 ਲੱਖ ਪਰਿਵਾਰਾਂ ਲਈ ਟਾਇਲਟ ਬਣਵਾਏ ਹਨ।
ਸਮਰਿਤੀ ਨੇ ਕਿਹਾ ਕਿ ਮੋਦੀ ਦੀ ਮਾਂ ਨੇ ਦੂਜਿਆਂ ਦੇ ਘਰ 'ਚ ਕੰਮ ਕਰ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ। ਮੋਦੀ 'ਸਭ ਕਾ ਸਾਥ ਸਭ ਕਾ ਵਿਕਾਸ' ਦੀ ਗੱਲ ਕਰਦੇ ਹਨ, ਉਨ੍ਹਾਂ ਗਰੀਬਾਂ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। 'ਸਵੱਛ ਭਾਰਤ ਮਿਸ਼ਨ', 'ਆਯੂਸ਼ਮਾਨ ਭਾਰਤ', 'ਉੱਜਵਲਾ', ਕਿਸਾਨਾਂ ਲਈ 'ਕਿਸਾਨ ਸਨਮਾਨ ਯੋਜਨਾ' ਵਰਗੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਕਾਂਗਰਸ ਪ੍ਰਧਾਨ 'ਤੇ ਨਿਸ਼ਾਨਾ ਸਾਧਦੇ ਹੋਏ ਸਮਰਿਤੀ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ (ਰਾਹੁਲ) ਜਨਤਾ ਦਰਮਿਆਨ ਨਹੀਂ ਆਉਂਦੇ, ਨਾ ਅਮੇਠੀ 'ਚ ਦਿੱਸਦੇ ਹਨ, ਨਾ ਬੋਲਦੇ ਹਨ, ਉਨ੍ਹਾਂ ਨੇ ਪਿਛਲੇ 5 ਸਾਲਾਂ ਦੌਰਾਨ ਇਕ ਵਾਰ ਵੀ ਅਮੇਠੀ ਦੀਆਂ ਸਮੱਸਿਆਵਾਂ ਨੂੰ ਸੰਸਦ 'ਚ ਨਹੀਂ ਚੁੱਕਿਆ।
ਰਾਮਪੁਰ 'ਚ ਦ੍ਰੋਪਦੀ ਦਾ ਚੀਰਹਰਣ ਹੋ ਰਿਹਾ ਹੈ, ਚੁੱਪ ਨਾ ਰਹੋ ਮੁਲਾਇਮ ਭਾਈ : ਸੁਸ਼ਮਾ
NEXT STORY