ਜੈਪੁਰ– ਰਾਜਸਥਾਨ ਦੇ ਜੈਪੁਰ ’ਚ ਐੱਸ. ਓ. ਜੀ. ਨੇ ਹਰਦੋਈ (ਉੱਤਰ ਪ੍ਰਦੇਸ਼) ਦੇ ਏ. ਐੱਸ. ਆਈ. (ਸਬ-ਇੰਸਪੈਕਟਰ) ਨਾਜ਼ੂਦੀਨ ਖਾਂ ਤੇ ਉਸ ਦੇ 2 ਸਾਥੀਆਂ ਨੂੰ ਹਾਥੀ ਦੰਦ, ਡੇਢ ਲੱਖ ਦੀ ਨਕਦੀ ਤੇ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਹੈ।
ਐੱਸ. ਓ. ਜੀ. ਦੇ ਏ. ਡੀ. ਜੀ. ਅਸ਼ੋਕ ਰਾਠੌੜ ਨੇ ਦੱਸਿਆ ਕਿ ਸਮੱਗਲਰਾਂ ਕੋਲੋਂ 35 ਨਗ ਹਾਥੀ ਦੰਦ ਮਿਲੇ ਹਨ। ਇਨ੍ਹਾਂ ਦਾ ਭਾਰ 30 ਕਿੱਲੋ ਹੈ। ਇਨ੍ਹਾਂ ਦੀ ਕੀਮਤ ਤਕਰੀਬਨ 3 ਕਰੋੜ ਹੈ। ਇਕ ਲੋਡਿਡ ਰਿਵਾਲਵਰ, 6 ਜ਼ਿੰਦਾ ਕਾਰਤੂਸ ਤੇ 1 ਲੱਖ 50 ਹਜ਼ਾਰ ਰੁਪਏ ਬਰਾਮਦ ਹੋਏ ਹਨ। ਸਮੱਗਲਰ ਕਾਲੇ ਰੰਗ ਦੀ ਸਕਾਰਪੀਓ ’ਚ ਗਵਰਨਮੈਂਟ ਹੋਸਟਲ ਦੇ ਨੇੜੇ-ਤੇੜੇ ਘੁੰਮ ਰਹੇ ਸਨ। ਐੱਸ. ਓ. ਜੀ. ਨੇ ਸੂਚਨਾ ਦੇ ਆਧਾਰ ’ਤੇ ਕਾਰ ਸਵਾਰ ਨਾਜ਼ੂਦੀਨ ਖਾਂ, ਨਾਦਿਰ ਅਲੀ ਉਰਫ ਸ਼ਾਹਰੁਖ ਖਾਂ ਤੇ ਗੁਲਾਮ ਖਾਂ ਨੂੰ ਕਾਬੂ ਕਰ ਕੇ ਉਕਤ ਸਾਮਾਨ ਬਰਾਮਦ ਕੀਤਾ।
ਵੱਡੀ ਖ਼ਬਰ :ਸਿੱਖ ਭਾਈਚਾਰੇ ਨੂੰ ਘਰੇਲੂ ਉਡਾਣਾਂ 'ਚ ਕਿਰਪਾਨ ਪਹਿਨਣ ਦੀ ਮਿਲੀ ਇਜਾਜ਼ਤ
NEXT STORY