ਨੈਸ਼ਨਲ ਡੈਸਕ : ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਰਾਜਗੜ੍ਹ ਪੁਲਸ ਥਾਣੇ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਥਾਣੇ ਦੀ ਮੈੱਸ (ਰਸੋਈ) ਦੇ ਕੋਲ ਅਚਾਨਕ ਇੱਕ 8 ਫੁੱਟ ਲੰਬਾ ਜ਼ਹਿਰੀਲਾ ਸੱਪ ਦੇਖਿਆ ਗਿਆ। ਸੱਪ ਨੂੰ ਦੇਖਦੇ ਹੀ ਉੱਥੇ ਮੌਜੂਦ ਪੁਲਸ ਮੁਲਾਜ਼ਮ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ ਅਤੇ ਕੁਝ ਹੀ ਦੇਰ ਵਿੱਚ ਪੂਰੇ ਥਾਣੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਹ ਘਟਨਾ ਸਵੇਰ ਵੇਲੇ ਵਾਪਰੀ, ਜਦੋਂ ਪੁਲਸ ਮੁਲਾਜ਼ਮ ਰੋਜ਼ਾਨਾ ਦੀ ਤਰ੍ਹਾਂ ਮੈੱਸ ਦੇ ਆਸ-ਪਾਸ ਮੌਜੂਦ ਸਨ। ਅਚਾਨਕ ਇੱਕ ਸੱਪ ਨੂੰ ਘੁੰਮਦੇ ਦੇਖ ਕੇ ਮੁਲਾਜ਼ਮਾਂ ਦੇ ਨਾਲ-ਨਾਲ ਥਾਣੇ ਵਿੱਚ ਆਏ ਆਮ ਲੋਕਾਂ ਵਿੱਚ ਵੀ ਭਰ ਪੈਦਾ ਹੋ ਗਿਆ। ਸੱਪ ਕਾਫੀ ਦੇਰ ਤੱਕ ਉੱਥੇ ਹੀ ਘੁੰਮਦਾ ਰਿਹਾ, ਜਿਸ ਤੋਂ ਬਾਅਦ ਤੁਰੰਤ ਥਾਣਾ ਇੰਚਾਰਜ ਰਾਜੇਸ਼ ਮੀਣਾ ਨੂੰ ਸੂਚਿਤ ਕੀਤਾ ਗਿਆ।
ਰੈਸਕਿਊ ਆਪ੍ਰੇਸ਼ਨ ਅਤੇ ਸਫਲਤਾ
ਸੂਚਨਾ ਮਿਲਦੇ ਹੀ ਨਗਰਪਾਲਿਕਾ ਕਰਮਚਾਰੀ ਤੇ ਰੈਸਕਿਊ ਟੀਮ ਦੇ ਮੈਂਬਰ ਜੁਗਨੂ ਤੰਬੋਲੀ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਸੱਪ ਬਹੁਤ ਜ਼ਹਿਰੀਲਾ ਹੋਣ ਕਾਰਨ ਰੈਸਕਿਊ ਆਪ੍ਰੇਸ਼ਨ ਦੌਰਾਨ ਕਾਫੀ ਸਾਵਧਾਨੀ ਵਰਤੀ ਗਈ। ਕਾਫੀ ਮਸ਼ੱਕਤ ਤੋਂ ਬਾਅਦ ਟੀਮ ਨੇ ਸੱਪ ਨੂੰ ਸੁਰੱਖਿਅਤ ਤਰੀਕੇ ਨਾਲ ਕਾਬੂ ਕਰ ਲਿਆ ਤੇ ਬਾਅਦ ਵਿੱਚ ਉਸ ਨੂੰ ਜੰਗਲੀ ਖੇਤਰ ਵਿੱਚ ਛੱਡ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਯਮੁਨੋਤਰੀ ਮਾਰਗ 'ਤੇ ਦਿਲ ਦਾ ਦੌਰਾ ਪੈਣ ਨਾਲ ਬਜ਼ੁਰਗ ਤੀਰਥ ਯਾਤਰੀ ਦੀ ਮੌਤ
NEXT STORY