ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਕਈ ਸਥਾਨਾਂ 'ਤੇ ਤਾਜ਼ਾ ਬਰਫਬਾਰੀ ਤੋਂ ਬਾਅਦ ਮੰਗਲਵਾਰ ਨੂੰ ਮਨਾਲੀ ਅਤੇ ਕੁਫਰੀ 'ਚ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ। ਸੂਬੇ 'ਚ ਕਈ ਸਥਾਨਾਂ 'ਤੇ ਹਲਕੀ ਤੋਂ ਮੱਧਮ ਪੱਧਰ ਦੀ ਬਾਰਿਸ਼ ਵੀ ਹੋਈ। ਕੁੱਲੂ ਜ਼ਿਲੇ 'ਚ ਮਨਾਲੀ ਅਤੇ ਸ਼ਿਮਲੇ ਜ਼ਿਲੇ ਦੇ ਕੁਫਰੀ ਅਤੇ ਚੰਬਾ ਜ਼ਿਲੇ ਦੇ ਡਲਹੌਜੀ 'ਚ ਕ੍ਰਮਵਾਰ 9, 3 ਅਤੇ 2 ਸੈਂਟੀਮੀਟਰ ਬਰਫਬਾਰੀ ਹੋਈ।
ਮੌਸਮ ਵਿਭਾਗ ਕੇਂਦਰ ਸ਼ਿਮਲਾ ਮੁਤਾਬਕ ਸੋਮਵਾਰ ਸ਼ਾਮ ਸਾਢੇ ਪੰਜ ਵਜੇ ਤੋਂ ਮੰਗਲਵਾਰ ਸਵੇਰੇ ਸਾਢੇ ਅੱਠ ਵਜੇ ਤੱਕ ਲਾਹੌਲ ਅਤੇ ਸਪਿਤੀ ਖੇਤਰਾਂ ਦੇ ਕੇਲੋਂਗ ਅਤੇ ਕਿਨੌਰ ਦੇ ਕਾਲਪਾ 'ਚ ਕ੍ਰਮਵਾਰ ਜ਼ੀਰੋ ਤੋਂ 3.8 ਡਿਗਰੀ ਸੈਲਸੀਅਸ ਅਤੇ 3.6 ਡਿਗਰੀ ਸੈਲਸੀਅਸ ਹੇਠਾ ਦਰਜ ਕੀਤਾ ਗਿਆ।

ਕੇਲੋਂਗ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ ਹੈ। ਇੱਥੋ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 8 ਡਿਗਰੀ ਸੈਲਸੀਅਸ ਹੇਠਾ ਚਲਾ ਗਿਆ। ਕੁਫਰੀ ਦਾ ਘੱਟੋ ਘੱਟ ਤਾਪਮਾਨ ਜ਼ੀਰੋ ਤੋਂ 0.5 ਡਿਗਰੀ ਸੈਲਸੀਅਸ ਹੇਠਾ ਦਰਜ ਕੀਤਾ ਗਿਆ। ਡਲਹੌਜੀ ਅਤੇ ਸ਼ਿਮਲੇ ਦਾ ਘੱਟੋ-ਘੱਟ ਤਾਪਮਾਨ ਕ੍ਰਮਵਾਰ 2.1 ਅਤੇ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਕਸ਼ਮੀਰ 'ਚ ਭਾਰੀ ਬਰਫਬਾਰੀ, ਬਰਫੀਲੇ ਤੂਫਾਨ ਕਾਰਨ 3 ਲੋਕਾਂ ਦੀ ਮੌਤ
NEXT STORY