ਡਲਹੌਜ਼ੀ/ਕੱਟੜਾ, (ਸ਼ਮਸ਼ੇਰ, ਅਮਿਤ)– ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿਚ ਸ਼ੁੱਕਰਵਾਰ ਨੂੰ ਪੂਰਾ ਦਿਨ ਮੀਂਹ ਪੈਂਦਾ ਰਿਹਾ। ਡਾਇਨਕੁੰਡ ਦੀਆਂ ਪਹਾੜੀਆਂ ’ਤੇ ਸਥਿਤ ਪੋਹਲਾਨੀ ਮਾਤਾ ਮੰਦਰ ਦੇ ਨੇੜੇ-ਤੇੜੇ ਦੇ ਖੇਤਰ ਵਿਚ ਤਾਪਮਾਨ ਵਿਚ ਇੰਨੀ ਗਿਰਾਵਟ ਆ ਗਈ ਕਿ ਉਥੇ ਹਲਕੀ ਬਰਫਬਾਰੀ ਵੀ ਹੋਈ, ਜਿਸ ਨਾਲ ਮੰਦਰ ਦਾ ਖੇਤਰ ਪੂਰੀ ਤਰ੍ਹਾਂ ਨਾਲ ਬਰਫ ਦੀ ਸਫੇਦ ਚਾਦਰ ਨਾਲ ਢਕਿਆ ਗਿਆ। ਮੰਦਰ ਖੇਤਰ ਵਿਚ 2 ਇੰਚ ਦੇ ਕਰੀਬ ਬਰਫਬਾਰੀ ਹੋਈ।
ਓਧਰ, ਕੱਟੜਾ ਵਿਚ ਵੈਸ਼ਣੋ ਦੇਵੀ ਭਵਨ ’ਤੇ ਵੀ ਮੀਂਹ ਪਿਆ, ਜਿਸ ਨਾਲ ਇਕ ਵਾਰ ਫਿਰ ਠੰਡ ਵੱਧ ਗਈ। ਦਰਸ਼ਨਾਂ ਲਈ ਆਏ ਸ਼ਰਧਾਲੂ ਅਤੇ ਬੱਚੇ ਗਰਮ ਕੱਪੜੇ ਅਤੇ ਬਰਸਾਤੀ ਪਾਈ ਨਜ਼ਰ ਆਏ।
2024 ਦੀਆਂ ਚੋਣਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਰਗਰਮ, CM ਮਮਤਾ ਨਾਲ ਤੀਜਾ ਫਰੰਟ ਬਣਾਉਣ ਦੀ ਤਿਆਰੀ 'ਚ ਅਖਿਲੇਸ਼!
NEXT STORY