ਸ਼੍ਰੀਨਗਰ- ਜੰਮੂ ਅਤੇ ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ 'ਚ ਸਵੇਰੇ ਤੋਂ ਬਰਫਬਾਰੀ ਹੋ ਰਹੀ ਹੈ। ਜਵਾਹਰ ਸੁਰੰਗ ਦੇ ਕੋਲ ਬਰਫ ਡਿੱਗਣ ਨਾਲ ਜੰਮੂ-ਸ੍ਰੀਨਗਰ ਨੂੰ ਜੋੜਨ ਵਾਲਾ ਤਿੰਨ ਸੌ ਕਿਲੋਮੀਟਰ ਲੰਬਾ ਨੈਸ਼ਨਲ ਹਾਈਵੇ ਫਿਰ ਤੋਂ ਬੰਦ ਹੋ ਗਿਆ ਹੈ। ਟ੍ਰੈਫਿਕ ਪ੍ਰਸ਼ਾਸ਼ਨ ਦੇ ਅਨੁਸਾਰ ਜਵਾਹਰ ਸੁਰੰਗ, ਸ਼ੈਤਾਨੀ ਨਾਲਾ ਅਤੇ ਬਨਿਹਾਲ 'ਚ ਬਰਫਬਾਰੀ ਦੇ ਚੱਲਦਿਆ ਸਾਵਧਾਨੀ ਦੇ ਤੌਰ 'ਤੇ ਗੱਡੀਆਂ ਦੀਆਂ ਆਵਾਜਾਈ ਰੋਕ ਦਿੱਤੀ ਗਈ ਹੈ। ਬਰਫ ਡਿੱਗਣ ਨਾਲ ਰਸਤੇ 'ਚ ਫਿਸਲਣ ਹੋ ਜਾਂਦੀ ਹੈ। ਗੱਡੀਆਂ ਅਨਕੰਟਰੋਲ ਹੋ ਕੇ ਹਾਦਸਾ ਗ੍ਰਸਤ ਵੀ ਹੋ ਸਕਦਾ ਹੈ, ਇਸ ਲਈ ਇਹ ਕਦਮ ਚੁੱਕਿਆ ਗਿਆ ਹੈ। ਮੌਸਮ 'ਚ ਸੁਧਾਰ ਹੋਣ ਤੋਂ ਬਾਅਦ ਟ੍ਰੈਫਿਕ ਨੂੰ ਸ਼ੁਰੂ ਕੀਤਾ ਜਾਵੇਗਾ
ਗੁਜਰਾਤ ਦੇ ਸਕੂਲਾਂ ’ਚ ਵਿਦਿਆਰਥੀ ਹੁਣ ‘ਯੈੱਸ ਸਰ’ ਦੀ ਥਾਂ ਬੋਲਣਗੇ ‘ਜੈ ਹਿੰਦ’
NEXT STORY