ਅਹਿਮਦਾਬਾਦ-ਗੁਜਰਾਤ ਵਿਚ ਭਾਜਪਾ ਸਰਕਾਰ ਨੇ ਸਭ ਸਕੂਲਾਂ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਜਮਾਤ ਵਿਚ ਹਾਜ਼ਰੀ ਦੌਰਾਨ ਵਿਦਿਆਰਥੀ ‘ਯੈੱਸ ਸਰ’ ਦੀ ਥਾਂ ‘ਜੈ ਹਿੰਦ’ ਜਾਂ ‘ਜੈ ਭਾਰਤ’ ਬੋਲਣ। ਇੰਝ ਕਰਨ ਨਾਲ ਉਨ੍ਹਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ।
ਵਿਰੋਧੀ ਪਾਰਟੀਆਂ ਨੇ ਇਸ ਕਦਮ ਦੀ ਇਹ ਕਹਿੰਦਿਆਂ ਆਲੋਚਨਾ ਕੀਤੀ ਹੈ ਕਿ ਸਰਕਾਰ ਨੂੰ ਸਿੱਖਿਆ ਦੀ ਡਿਗਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਕੰਮ ਕਰਨਾ ਚਾਹੀਦਾ ਹੈ। ਪ੍ਰਾਇਮਰੀ ਸਿੱਖਿਆ ਡਾਇਰੈਕਟੋਰੇਟ ਅਤੇ ਗੁਜਰਾਤ ਹਾਈ ਤੇ ਸੀਨੀਅਰ ਸਿੱਖਿਆ ਬੋਰਡ ਵਲੋਂ 31 ਦਸੰਬਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਸਭ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਹੁਣ ਹਾਜ਼ਰੀ ਦੌਰਾਨ ਨਾ ਪੁਕਾਰੇ ਜਾਣ ’ਤੇ ‘ਜੈ ਹਿੰਦ’ ਜਾਂ ‘ਜੈ ਭਾਰਤ’ ਹੀ ਬੋਲਣਗੇ। ‘ਯੈੱਸ ਸਰ’ ਨੂੰ ਕੋਈ ਵਿਦਿਆਰਥੀ ਨਹੀਂ ਬੋਲੇਗਾ। ਹੁਕਮ 1 ਜਨਵਰੀ ਤੋਂ ਲਾਗੂ ਹੋ ਗਿਆ ਹੈ।
ਨੋਟੀਫਿਕੇਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਨਵੀਂ ਵਿਵਸਥਾ ਦਾ ਮਕਸਦ ਵਿਦਿਆਰਥੀਆਂ ਵਿਚ ਬਚਪਨ ਤੋਂ ਹੀ ਦੇਸ਼ ਭਗਤੀ ਦੀ ਭਾਵਨਾ ਨੂੰ ਪੈਦਾ ਕਰਨਾ ਹੈ। ਗੁਜਰਾਤ ਦੇ ਸਿੱਖਿਆ ਮੰਤਰੀ ਭੁਪਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਨੂੰ ਚੰਗੇ ਸੁਝਾਅ ਪ੍ਰਵਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਬਿਜਲੀ ਦਾ ਝਟਕਾ ਲੱਗਣ ਨਾਲ ਸੀ ਆਰ ਪੀ ਐੱਫ ਅਫਸਰ ਦੀ ਮੌਤ
NEXT STORY