ਰੁਦਰਪ੍ਰਯਾਗ- ਕੇਦਾਰ ਘਾਟੀ ’ਚ ਸ਼ਨੀਵਾਰ ਰਾਤ ਤੋਂ ਲਗਾਤਾਰ ਮੀਂਹ ਪੈਣ ਤੋਂ ਬਾਅਦ ਐਤਵਾਰ ਨੂੰ ਕੇਦਾਰਨਾਥ ਦੀਆਂ ਪਹਾੜੀਆਂ ’ਤੇ ਬਰਫ਼ਬਾਰੀ ਹੋਈ ਹੈ। ਕੇਦਾਰਧਾਮ ਦੇ ਆਸਪਾਸ ਬਰਫ਼ਬਾਰੀ ਜਾਰੀ ਹੈ।
ਕੇਦਾਰਨਾਥ ਦੇ ਪੁਜਾਰੀ ਸੰਤੋਸ਼ ਤ੍ਰਿਵੇਦੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਸਾਉਣ ਮਹੀਨੇ ’ਚ ਬਰਫਬਾਰੀ ਹੋ ਰਹੀ ਹੈ। ਇਨ੍ਹੀਂ ਦਿਨੀਂ ਲੰਬੇ ਸਮੇਂ ਤੋਂ ਕੇਦਾਰਧਾਮ ’ਚ ਕਿਸੇ ਤਰ੍ਹਾਂ ਦਾ ਨਿਰਮਾਣ ਕਾਰਜ ਨਹੀਂ ਚੱਲ ਰਿਹਾ, ਹੋ ਸਕਦਾ ਹੈ ਕਿ ਇਸ ਕਾਰਨ ਵੀ ਮੌਸਮ ਬਰਫਬਾਰੀ ਦੇ ਅਨੁਕੂਲ ਹੋ ਗਿਆ ਹੋਵੇ।
ਉਨ੍ਹਾਂ ਨੇ ਦੱਸਿਆ ਕਿ ਕੇਦਾਰਨਾਥ ਦੇ ਉੱਚਾਈ ਵਾਲੇ ਇਲਾਕਿਆਂ ’ਚ ਇਨ੍ਹੀਂ ਦਿਨੀਂ ਬਰਫਬਾਰੀ ਹੋਣਾ ਸ਼ੁੱਭ ਮੰਨਿਆ ਜਾ ਰਿਹਾ ਹੈ।
ਬਾਬਾ ਬਰਫ਼ਾਨੀ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਭਾਰੀ ਬਾਰਿਸ਼ ਕਾਰਨ ਅਮਰਨਾਥ ਯਾਤਰਾ ਮੁਲਤਵੀ
NEXT STORY