ਸ਼ਿਮਲਾ (ਕੁਲਦੀਪ)- ਗਲੋਬਲ ਵਾਰਮਿੰਗ ਦਾ ਅਸਰ ਹਿਮਾਚਲ ਪ੍ਰਦੇਸ਼ ਦੇ ਮੌਸਮ ’ਤੇ ਵੀ ਪੈ ਰਿਹਾ ਹੈ। ਇਸ ਕਾਰਨ ਸੂਬੇ ਵਿਚ 18 ਫੀਸਦੀ ਘੱਟ ਬਰਫਬਾਰੀ ਹੋਈ ਹੈ। ਸਭ ਤੋਂ ਘੱਟ 23 ਫੀਸਦੀ ਬਰਫਬਾਰੀ ਸਤਲੁਜ ਬੇਸਿਨ ’ਤੇ ਹੋਈ। ਇਸ ਤੋਂ ਇਲਾਵਾ ਚਿਨਾਬ ਬੇਸਿਨ ’ਤੇ 9 ਫੀਸਦੀ ਅਤੇ ਬਿਆਸ ਬੇਸਿਨ ’ਤੇ 19 ਫੀਸਦੀ ਬਰਫਬਾਰੀ ਹੋਈ। ਇਹ ਖੁਲਾਸਾ ਸਰਕਾਰੀ ਪੱਧਰ ’ਤੇ ਕਰਵਾਏ ਗਏ ਇਕ ਸਰਵੇਖਣ ਵਿਚ ਹੋਇਆ ਹੈ। ਇਹ ਖੁਲਾਸਾ ਸਰਕਾਰੀ ਪੱਧਰ ’ਤੇ ਕਰਵਾਏ ਗਏ ਇਕ ਸਰਵੇਖਣ ’ਚ ਹੋਇਆ ਹੈ। ਘੱਟ ਬਰਫਬਾਰੀ ਹੋਣ ਕਾਰਨ ਛੋਟੇ-ਵੱਡੇ ਗਲੇਸ਼ੀਅਰ ਪਿਘਲਣ ਲੱਗੇ ਹਨ, ਜਿਸ ਨਾਲ ਲਾਹੌਲ-ਸਪੀਤੀ ਜ਼ਿਲੇ ਵਿਚ ਪਹਿਲਾਂ 32 ਨਵੀਆਂ ਛੋਟੀਆਂ ਝੀਲਾਂ ਦਾ ਨਿਰਮਾਣ ਹੋਣ ਦੀ ਗੱਲ ਸਾਹਮਣੇ ਆਈ ਸੀ। ਅਜਿਹੇ ਵਿਚ ਇਨ੍ਹਾਂ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਬਣਨ ਵਾਲੀਆਂ ਝੀਲਾਂ ’ਤੇ ਲਗਾਤਾਰ ਸੈਟੇਲਾਈਟ ਤੋਂ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਇਸਦੇ ਫਟਣ ਦੀ ਸਥਿਤੀ ’ਚ ਹੜ੍ਹ ਵਰਗੇ ਹਾਲਾਤ ਪੈਦਾ ਨਾ ਹੋਣ। ਜ਼ਿਕਰਯੋਗ ਹੈ ਕਿ ਸੂਬੇ ਦਾ 4.44 ਫੀਸਦੀ ਭਾਵ ਲਗਭਗ 2,472 ਵਰਗ ਮੀਟਰ ਖੇਤਰ ਗਲੇਸ਼ੀਅਰਾਂ ਨਾਲ ਢਕਿਆ ਹੈ। ਸੂਬੇ ਵਿਚ ਕੁਲ 249 ਗਲੇਸ਼ੀਅਰ ਹਨ, ਜਿਨ੍ਹਾਂ ਵਿਚੋਂ ਪਹਿਲਾਂ 111 ਨੂੰ ਖ਼ਤਰਨਾਕ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ : ਅਧਿਕਾਰੀਆਂ ਦੀ ਵਧੀ ਚਿੰਤਾ, ਵਿਸ਼ਵ ਧਰੋਹਰ 103 ਸੁਰੰਗ ’ਚ ਆਈ ਵੱਡੀ ਤਰੇੜ
ਮਾਨਸੂਨ ’ਚ 10 ਫੀਸਦੀ ਘੱਟ ਹੋਈ ਬਰਸਾਤ
ਮਾਨਸੂਨ ਦੌਰਾਨ ਇਸ ਵਾਰ 10 ਫੀਸਦੀ ਘੱਟ ਬਰਸਾਤ ਹੋਈ ਹੈ। ਮੌਸਮ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਵਾਰ 692.0 ਮਿਲੀਮੀਟਰ ਘੱਟ ਬਰਸਾਤ ਹੋਈ, ਜੋ 10 ਫੀਸਤੀ ਘੱਟ ਹੈ। ਇਸ ਤੋਂ ਇਲਾਵਾ ਸਾਲ 2020 ਦੌਰਾਨ ਮਾਨਸੂਨ ਦੌਰਾਨ 28 ਫੀਸਦੀ ਹੋਰ ਸਾਲ 219 ਵਿਚ 10 ਫੀਸਦੀ ਘੱਟ ਬਰਸਾਤ ਹੋਈ ਸੀ। ਅਜਿਹੇ ਵਿਚ ਜੇਕਰ ਸਾਲ 2018 ਨੂੰ ਛੱਡ ਦਿੱਤਾ ਜਾਵੇ ਤਾਂ ਸੂਬੇ ਵਿਚ ਸਾਲ 2004 ਤੋਂ ਹੁਣ ਤੱਕ ਘੱਟ ਬਰਸਾਤ ਰਿਕਾਰਡ ਕੀਤੀ ਗਈ ਹੈ। ਇਸ ਵਿਚ ਸਭ ਤੋਂ ਘੱਟ ਸਾਲ 2014 ਵਿਚ 38 ਫੀਸਦੀ ਰਿਕਾਰਡ ਕੀਤੀ ਗਈ ਸੀ। ਸਿਰਫ ਸਾਲ 2004 ਤੋਂ 2021 ਦੌਰਾਨ ਸਾਲ 2018 ਵਿਚ ਹੀ 2 ਫੀਸਦੀ ਜ਼ਿਆਦਾ ਬਰਸਾਤ ਹੋਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਅੱਤਵਾਦੀ ਹਮਲੇ ’ਚ ਸ਼ਹੀਦ ਜਵਾਨ ਦੇ ਪਰਿਵਾਰ ਨੂੰ CM ਯੋਗੀ ਵਲੋਂ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ
NEXT STORY