ਨੋਇਡਾ- ਇਕ ਕੁੜੀ ਨੇ ਸੋਸ਼ਲ ਮੀਡੀਆ 'ਤੇ ਦੋਸਤ ਬਣੇ ਇਕ ਵਿਦਿਆਰਥੀ ਦੇ ਵਿਆਹ ਤੋਂ ਇਨਕਾਰ ਕਰਨ 'ਤੇ ਉਸ ਦਾ ਕਤਲ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਨੋਇਡਾ 'ਚ ਵਾਪਰੀ। ਰਬੂਪੁਰਾ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਘਵੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਰੋਨੀਜਾ ਪਿੰਡ ਦੇ ਵਾਸੀ ਹੰਸਰਾਜ ਨੇ ਥਾਣੇ 'ਚ ਰਿਪੋਰਟ ਦਰਜ ਕਰਵਾਈ ਕਿ ਬੀ.ਕਾਮ ਦੇ ਵਿਦਿਆਰਥੀ ਉਸ ਦੇ ਬੇਟੇ ਧੀਰਜ (21) ਨੂੰ 24 ਦਸੰਬਰ ਨੂੰ ਸਵੇਰ ਦੇ ਸਮੇਂ ਪ੍ਰਿਯਾ ਨਾਮੀ ਕੁੜੀ ਨੇ ਫੋਨ ਕਰ ਕੇ ਬੁਲਾਇਆ ਅਤੇ ਉਸ ਦੇ ਕਤਲ ਦੀ ਕੋਸ਼ਿਸ਼ ਕੀਤੀ। ਹੰਸਰਾਜ ਨੇ ਕਿਹਾ ਕਿ ਕਰੀਬ 6 ਮਹੀਨੇ ਪਹਿਲੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਪ੍ਰਿਯਾ ਅਤੇ ਉਸ ਦੇ ਬੇਟੇ ਦੀ ਦੋਸਤੀ ਹੋਈ ਸੀ, ਜਿਸ ਤੋਂ ਬਾਅਦ ਪ੍ਰਿਯਾ ਗ੍ਰੇਟਰ ਨੋਇਡਾ ਆ ਗਈ।
ਇਹ ਵੀ ਪੜ੍ਹੋ : ਸਰਕਾਰ ਵੱਲੋਂ ਨਵੇਂ ਸਾਲ 'ਤੇ ਮੁਲਾਜ਼ਮਾਂ ਨੂੰ ਖਾਸ ਤੋਹਫ਼ਾ, ਤਨਖਾਹਾਂ ਵਿਚ ਕੀਤਾ ਵਾਧਾ
ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਦਾ ਬੇਟਾ ਪ੍ਰਿਯਾ ਨੂੰ ਕਾਰ 'ਚ ਲੈ ਕੇ ਵਾਪਸ ਘਰ ਆ ਰਿਹਾ ਸੀ, ਇਸੇ ਵਿਚ ਪ੍ਰਿਯਾ ਨੇ ਫਰੂਟੀ 'ਚ ਨਸ਼ੀਲਾ ਪਦਾਰਥ ਮਿਲਾ ਕੇ ਧੀਰਜ ਨੂੰ ਪਿਲਾ ਦਿੱਤਾ ਅਤੇ ਆਪਣੇ 2 ਹੋਰ ਦੋਸਤਾਂ ਨੂੰ ਬੁਲਾ ਕੇ ਉਸ ਦੀ ਗਰਦਨ ਅਤੇ ਹੱਥ ਦੀ ਨਸ ਕੱਟ ਕੇ ਕਤਲ ਦੀ ਕੋਸ਼ਿਸ਼ ਕੀਤੀ। ਹੰਸਰਾਜ ਨੇ ਕਿਹਾ ਕਿ ਕੁਝ ਲੋਕਾਂ ਨੇ ਉਸ ਦੇ ਬੇਟੇ ਨੂੰ ਕਾਰ 'ਚ ਬੇਹੋਸ਼ ਦੇਖ ਕੇ ਉਸ ਦੀ ਪਛਾਣ ਕੀਤੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਧੀਰਜ ਨੂੰ ਇਲਾਜ ਲਈ ਗ੍ਰੇਟਰ ਨੋਇਡਾ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਪ੍ਰਿਯਾ ਅਤੇ ਉਸ ਦੇ ਅਣਪਛਾਤੇ ਦੋਸਤਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਧੀਰਜ ਦੇ ਜੀਜੇ ਨੇ ਦੋਸ਼ ਲਗਾਇਆ ਕਿ ਕੁੜੀ ਲੋਕਾਂ ਨੂੰ ਪ੍ਰੇਮ ਜਾਲ 'ਚ ਫਸਾ ਕੇ ਉਨ੍ਹਾਂ 'ਤੇ ਜਬਰ ਜ਼ਿਨਾਹ ਦਾ ਦੋਸ਼ ਲਗਾਉਂਦੀ ਹੈ ਅਤੇ ਫਿਰ ਮੋਟੀ ਰਕਮ ਵਸੂਲਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਹਾਰ ਵਿਧਾਨ ਸਭਾ ਚੋਣਾਂ 2025 'ਚ ਹੇਮੰਤ ਸੋਰੇਨ ਦੀ ਐਂਟਰੀ! JMM ਇੰਨੀਆਂ ਸੀਟਾਂ 'ਤੇ ਲੜੇਗੀ ਚੋਣ
NEXT STORY