ਨਵੀਂ ਦਿੱਲੀ—ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ,ਜਿਸ 'ਚ ਇਕ ਔਰਤ ਛੋਟੀ ਜਿਹੀ ਗੱਲ 'ਤੇ ਬੱਚੀ ਨੂੰ ਜਾਨਵਰਾਂ ਦੀ ਤਰ੍ਹਾਂ ਮਾਰਦੀ ਹੋਈ ਦਿਖਾਈ ਦੇ ਰਹੀ ਹੈ। ਹੁਣ ਤੱਕ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਹੈ ਕਿ ਇਹ ਵੀਡੀਓ ਕਦੋਂ ਅਤੇ ਕਿੱਥੇ ਦਾ ਹੈ।

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਚਾਹ ਸਹੀ ਤਰੀਕੇ ਨਾਲ ਨਾ ਬਣਾਉਣ ਦੀ ਗੱਲ 'ਤੇ ਔਰਤ ਨੂੰ ਇੰਨਾ ਗੁੱਸਾ ਆਉਂਦਾ ਹੈ ਕਿ ਉਹ 14 ਸਾਲ ਦੀ ਛੋਟੀ ਬੱਚੀ ਨੂੰ ਮਾਰਨਾ ਸ਼ੁਰੂ ਕਰ ਦਿੰਦੀ ਹੈ। ਇਸ ਦੌਰਾਨ ਕੋਲ ਖੜ੍ਹੇ ਵਿਅਕਤੀ ਨੇ ਔਰਤ ਦੀ ਇਹ ਸ਼ਰਮਨਾਕ ਕਰਤੂਤ ਕੈਮਰੇ 'ਚ ਕੈਦ ਕਰਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ। ਵੀਡੀਓ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ, ਜਿਸ ਦੇ ਹੇਠਾਂ ਲੋਕਾਂ ਨੇ ਗੁੱਸਾ ਕੱਢਿਆ।
2+2 ਵਾਰਤਾ : ਅੱਤਵਾਦ 'ਤੇ ਭਾਰਤ-ਅਮਰੀਕਾ ਹੋਏ ਇਕੱਠੇ, ਇਹ ਮੁੱਦੇ ਵੀ ਰਹੇ ਖਾਸ
NEXT STORY