ਨਵੀਂ ਦਿੱਲੀ— ਸਮਾਜਿਕ ਵਰਕਰ ਮੁਹੰਮਦ ਸ਼ਰੀਫ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੱਥੋਂ ਪਦਮ ਸ਼੍ਰੀ ਐਵਾਰਡ ਮਿਲਿਆ ਹੈ। ਸਾਈਕਲ ਮਕੈਨਿਕ ਤੋਂ ਸਮਾਜਿਕ ਵਰਕਰ ਬਣੇ ਸ਼ਰੀਫ ਦਾ ਜੋ ਕੰਮ ਹੈ, ਉਸ ਨੂੰ ਜਾਣ ਕੇ ਤੁਸੀਂ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰੋਗੇ। ਸ਼ਰੀਫ ਨੂੰ ਲਾਵਾਰਿਸ ਲਾਸ਼ਾਂ ਦਾ ਮਸੀਹਾ ਕਿਹਾ ਜਾਂਦਾ ਹੈ। ਉਹ ਸਾਰੇ ਧਰਮਾਂ ਦੀਆਂ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਬਿਨਾਂ ਕਿਸੇ ਭੇਦਭਾਵ ਦੇ ਕਰਦੇ ਹਨ। ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਕੋਵਿੰਦ ਨੇ ਸਮਾਜਿਕ ਵਰਕਰ ਲਈ ਮੁਹੰਮਦ ਸ਼ਰੀਫ ਨੂੰ ਪਦਮ ਸ਼੍ਰੀ ਪ੍ਰਦਾਨ ਕੀਤਾ। ਉਹ ਇਕ ਸਾਈਕਲ ਮਕੈਨਿਕ ਤੋਂ ਸਮਾਜਿਕ ਵਰਕਰ ਬਣੇ। ਦੱਸਣਯੋਗ ਹੈ ਕਿ ਮੁਹੰਮਦ ਸ਼ਰੀਫ ਵੱਡੀ ਗਿਣਤੀ ’ਚ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕਰ ਚੁੱਕੇ ਹਨ, ਜਿਸ ਕਾਰਨ ਲੋਕ ਉਨ੍ਹਾਂ ਨੂੰ ‘ਸ਼ਰੀਫ ਚਾਚਾ’ ਵੀ ਆਖਦੇ ਹਨ।
ਇਹ ਵੀ ਪੜ੍ਹੋ : ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਮਰਨ ਉਪਰੰਤ ‘ਪਦਮ ਵਿਭੂਸ਼ਣ’ ਪੁਰਸਕਾਰ ਨਾਲ ਸਨਮਾਨਤ
ਦੱਸ ਦੇਈਏ ਕਿ ਪਦਮ ਸ਼੍ਰੀ ਐਵਾਰਡ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ ਹੈ। ਪਦਮ ਪੁਰਸਕਾਰ ਪ੍ਰਦਾਨ ਕਰਨ ਦਾ ਸਮਾਰੋਹ ਸੋਮਵਾਰ ਨੂੰ ਨਵੀਂ ਦਿੱਲੀ ’ਚ ਰਾਸ਼ਟਰਪਤੀ ਭਵਨ ’ਚ ਆਯੋਜਿਤ ਕੀਤਾ ਗਿਆ ਹੈ। ਐਵਾਰਡ ਤਿੰਨ ਸ਼੍ਰੇਣੀਆਂ ’ਚ ਦਿੱਤੇ ਜਾਂਦੇ ਹਨ- ਪਦਮ ਵਿਭੂਸ਼ਣ (ਅਸਾਧਾਰਣ ਅਤੇ ਵਿਲੱਖਣ ਸੇਵਾ ਲਈ), ਪਦਮ ਭੂਸ਼ਣ (ਉੱਚ ਕ੍ਰਮ ਦੀ ਵਿਲੱਖਣ ਸੇਵਾ) ਅਤੇ ਪਦਮ ਸ਼੍ਰੀ (ਵਿਸ਼ੇਸ਼ ਸੇਵਾ)। ਐਵਾਰਡ ਗਤੀਵਿਧੀਆਂ ਦੇ ਸਾਰੇ ਖੇਤਰਾਂ ਵਿਚ ਉਪਲੱਬਧੀਆਂ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਕਰਦਾ ਹੈ, ਜਿੱਥੇ ਜਨਤਕ ਸੇਵਾ ਦਾ ਇਕ ਹਿੱਸਾ ਸ਼ਾਮਲ ਹੁੰਦਾ ਹੈ।
ਇਹ ਵੀ ਪੜ੍ਹੋ : ਫ਼ਲ ਵੇਚ ਗਰੀਬਾਂ ਲਈ ਖੋਲ੍ਹਿਆ ਸਕੂਲ, ਜਾਣੋ ਪਦਮਸ਼੍ਰੀ ਨਾਲ ਸਨਮਾਨਿਤ ਹਰੇਕਾਲਾ ਹਜੱਬਾ ਦੀ ਕਹਾਣੀ
ਦੱਸਣਯੋਗ ਹੈ ਕਿ ਇਸ ਸਾਲ ਰਾਸ਼ਟਰਪਤੀ ਵਲੋਂ 119 ਪਦਮ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਇਸ ਸੂਚੀ ’ਚ 7 ਪਦਮ ਵਿਭੂਸ਼ਣ, 10 ਪਦਮ ਭੂਸ਼ਣ ਅਤੇ 102 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਹਨ। ਪੁਰਸਕਾਰ ਪਾਉਣ ਵਾਲਿਆਂ ਵਿਚੋਂ 29 ਮਹਿਲਾਵਾਂ ਹਨ, 16 ਨੂੰ ਮਰਨ ਉਪਰੰਤ ਸਨਮਾਨਤ ਕੀਤਾ ਜਾਵੇਗਾ ਅਤੇ ਇਕ ਟਰਾਂਸਜੈਂਡਰ ਪੁਰਸਕਾਰ ਜੇਤੂ ਹੈ।
ਮੁਹੰਦਮ ਸ਼ਰੀਫ ਦੇ ਇਸ ਕੰਮ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੁਮੈਂਟ ਬਾਕਸ ’ਚ ਦਿਓ ਰਾਏ
ਸੰਸਦ ਦਾ ਸਰਦ ਰੁੱਤ ਸੈਸ਼ਨ 29 ਨਵੰਬਰ ਤੋਂ 23 ਦਸੰਬਰ ਤੱਕ, ਹੋਣਗੀਆਂ ਕੁੱਲ 20 ਬੈਠਕਾਂ
NEXT STORY