ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭੂਮੀਗਤ ਪਾਣੀ ਦੀ ਘਟਦੀ ਗੁਣਵੱਤਾ ਅਤੇ ਮਾਤਰਾ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਮੰਗਲਵਾਰ ਨੂੰ ਜਲ ਸਰੋਤਾਂ ਨੂੰ ਬਚਾਉਣ ਲਈ ਸਮੂਹਿਕ ਜ਼ਿੰਮੇਵਾਰੀ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਮੰਗਲਵਾਰ ਨੂੰ ਰਾਸ਼ਟਰੀ ਜਲ ਪੁਰਸਕਾਰ ਪ੍ਰਦਾਨ ਕਰਨ ਦੇ ਮੌਕੇ 'ਤੇ ਰਾਸ਼ਟਰਪਤੀ ਨੇ ਕਿਹਾ, "ਭੂਮੀਗਤ ਪਾਣੀ ਨਾ ਸਿਰਫ਼ ਪ੍ਰਦੂਸ਼ਿਤ ਹੋ ਰਿਹਾ ਹੈ, ਸਗੋਂ ਇਹ ਘਟ ਵੀ ਰਿਹਾ ਹੈ। ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।''
ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ
ਉਨ੍ਹਾਂ ਸੁਚੇਤ ਕੀਤਾ ਕਿ ਸੰਭਾਲ ਦੇ ਯਤਨਾਂ ਤੋਂ ਬਿਨਾਂ ਸਮਾਜ ਤਰੱਕੀ ਨਹੀਂ ਕਰ ਸਕਦਾ। ਮੁਰਮੂ ਦੇ ਅਨੁਸਾਰ, ਸਾਰੀਆਂ ਪ੍ਰਮੁੱਖ ਸਭਿਅਤਾਵਾਂ ਜਲ-ਸਥਾਨਾਂ ਦੇ ਆਲੇ-ਦੁਆਲੇ ਵਿਕਸਤ ਹੋਈਆਂ ਹਨ, ਫਿਰ ਵੀ ਆਧੁਨਿਕ ਸਮੇਂ ਵਿੱਚ ਪਾਣੀ ਦੇ ਵਿਸ਼ੇ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਉਹਨਾਂ ਕਿਹਾ, "ਕਈ ਵਾਰ ਅਸੀਂ ਪਾਣੀ ਦੀ ਮਹੱਤਤਾ ਨੂੰ ਭੁੱਲ ਜਾਂਦੇ ਹਾਂ।" ਮੁਰਮੂ ਨੇ ਜਲ ਪ੍ਰਬੰਧਨ ਵਿਚ ਰਾਜ ਸਰਕਾਰਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਸੰਭਾਲ ਪ੍ਰਤੀ ਸਮਰਪਣ ਲਈ ਜਲ ਸ਼ਕਤੀ ਮੰਤਰਾਲੇ ਅਤੇ ਇਸ ਵਿਭਾਗ ਦੇ ਮੰਤਰੀ ਸੀਆਈ ਪਾਟਿਲ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ - ਸੁਹਾਗਰਾਤ ਮੌਕੇ ਲਾੜੀ ਨੇ ਕੀਤੀ ਅਜਿਹੀ ਮੰਗ ਕਿ ਵਿਗੜ ਗਈ ਲਾੜੇ ਦੀ ਹਾਲਤ, ਮਾਮਲਾ ਜਾਣ ਹੋਵੋਗੇ ਹੈਰਾਨ
ਰਾਸ਼ਟਰਪਤੀ ਨੇ ਰਾਸ਼ਟਰੀ ਜਲ ਪੁਰਸਕਾਰਾਂ ਦੇ ਜੇਤੂਆਂ ਨੂੰ ਉਨ੍ਹਾਂ ਦੇ ਯਤਨਾਂ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਸਰਵੋਤਮ ਅਭਿਆਸਾਂ ਨੂੰ ਵਿਆਪਕ ਤੌਰ 'ਤੇ ਸਾਂਝਾ ਕਰਨ ਦੀ ਅਪੀਲ ਕੀਤੀ। ਜਲ ਸ਼ਕਤੀ ਮੰਤਰਾਲੇ ਦੇ ਅਧੀਨ ਜਲ ਸਰੋਤ ਵਿਭਾਗ ਦੁਆਰਾ ਆਯੋਜਿਤ ਕੀਤੇ ਗਏ ਪੁਰਸਕਾਰਾਂ ਨੇ ਨੌਂ ਸ਼੍ਰੇਣੀਆਂ ਵਿੱਚ ਕੋਸ਼ਿਸ਼ਾਂ ਨੂੰ ਮਾਨਤਾ ਦਿੱਤੀ, ਜਿਸ ਵਿੱਚ ਓਡੀਸ਼ਾ ਨੇ ਸਰਵੋਤਮ ਰਾਜ ਲਈ ਚੋਟੀ ਦਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੂਜੇ ਅਤੇ ਗੁਜਰਾਤ ਅਤੇ ਪੁਡੂਚੇਰੀ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੇ। ਸਰਕਾਰ ਦੇ 'ਵਾਟਰ ਰਿਚ ਇੰਡੀਆ' ਦੇ ਵਿਜ਼ਨ ਦੇ ਅਨੁਸਾਰ ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਸਾਲ 2018 ਵਿੱਚ ਰਾਸ਼ਟਰੀ ਜਲ ਪੁਰਸਕਾਰ ਸ਼ੁਰੂ ਕੀਤੇ ਗਏ ਸਨ।
ਇਹ ਵੀ ਪੜ੍ਹੋ - ਦੀਵਾਲੀ ਵਾਲੇ ਦਿਨ ਖ਼ੁਸ਼ੀ ਦੀ ਥਾਂ ਸੋਗ ਮਨਾਉਂਦੇ ਹਨ ਭਾਰਤ ਦੇ ਇਹ ਲੋਕ? ਹੈਰਾਨ ਕਰ ਦੇਵੇਗੀ ਵਿਲੱਖਣ ਪਰੰਪਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਨੋਖਾ ਪਿੰਡ, ਜਿੱਥੇ ਇਕ ਵੀ ਘਰ ਨੂੰ ਨਹੀਂ ਲੱਗਾ ਦਰਵਾਜ਼ਾ, ਫਿਰ ਵੀ ਨਹੀਂ ਹੁੰਦੀ ਚੋਰੀ
NEXT STORY