ਨਵੀਂ ਦਿੱਲੀ (ਭਾਸ਼ਾ): ਸੰਸਦ ਨੇ ਸ਼ਨੀਵਾਰ ਨੂੰ ਆਪਣੀ ਨਵੀਂ ਵੈੱਬਸਾਈਟ ਦਾ 'ਸਾਫ਼ਟ ਲਾਂਚ' ਕੀਤਾ, ਜਿਸ ਵਿਚ ਸੰਸਦ ਟੀਵੀ ਦੇ ਸਿੱਧੇ ਪ੍ਰਸਾਰਣ ਦੇ ਲਈ ਇਕ 'ਪੋਪ-ਅੱਪ ਵਿੰਡੋ' ਹੋਣ ਤੇ ਆਸਾਨ ਪਹੁੰਚ ਲਈ ਵਿਕਲਪ ਹੋਣ ਦੀ ਗੱਲ ਕਹੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - 'ਫਰਜ਼ੀ' ਫ਼ੋਨ ਕਾਲ ਨੇ ਪੁਲਸ ਨੂੰ ਪਾਈਆਂ ਭਾਜੜਾਂ, ਪਾਕਿਸਤਾਨ ਤੋਂ 3 ਅੱਤਵਾਦੀ ਭਾਰਤ ਆਉਣ ਦੀ ਸੀ ਸੂਚਨਾ
ਸੰਸਦ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਵੈੱਬਸਾਈਟ ਦਾ ਸ਼ਨੀਵਾਰ ਨੂੰ 'ਸਾਫ਼ਟ ਲਾਂਚ' ਕੀਤਾ ਗਿਆ ਤੇ ਮੌਜੂਦਾ ਵੈੱਬਸਾਈਟ ਨੂੰ ਛੇਤੀ ਹੀ ਬਦਲ ਦਿੱਤਾ ਜਾਵੇਗਾ। ਇਸ ਸਬੰਧੀ ਇਕ ਅਧਿਕਾਰੀ ਨੇ ਕਿਹਾ ਕਿ ਵੈੱਬਸਾਈਟ ਅਜੇ ਅਧਿਕਾਰਤ ਤੌਰ 'ਤੇ ਸ਼ੁਰੂ ਨਹੀਂ ਕੀਤੀ ਗਈ। 'ਡਿਜੀਟਲ ਸੰਸਦ' ਵੈੱਬਸਾਈਟ ਮੁੱਖ ਘਟਨਾਵਾਂ ਦੀਆਂ ਤਸਵੀਰਾਂ ਰਾਹੀਂ 1857 ਤੋਂ ਲੈ ਕੇ ਮੌਜੂਦਾ ਸਮੇਂ ਤਕ ਇਤਿਹਾਸ ਦੇ 'ਸਨੈਪਸ਼ਾਟ' ਦੇ ਨਾਲ ਖੁਲ੍ਹਦੀ ਹੈ ਤੇ ਨਵੇਂ ਸੰਸਦ ਭਵਨ ਦੀ ਤਸਵੀਰ ਦੇ ਨਾਲ ਖ਼ਤਮ ਹੁੰਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਫਰਜ਼ੀ' ਫ਼ੋਨ ਕਾਲ ਨੇ ਪੁਲਸ ਨੂੰ ਪਾਈਆਂ ਭਾਜੜਾਂ, ਪਾਕਿਸਤਾਨ ਤੋਂ 3 ਅੱਤਵਾਦੀ ਭਾਰਤ ਆਉਣ ਦੀ ਸੀ ਸੂਚਨਾ
NEXT STORY