ਸੋਲਨ—ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ 'ਚ ਢਹਿ-ਢੇਰੀ ਹੋਏ ਕੁਮਾਰਹੱਟੀ 'ਚ 4 ਮੰਜ਼ਿਲਾ ਇਮਾਰਤ ਅੱਜ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਢਹਿ ਢੇਰੀ ਹੋਈ ਇਮਾਰਤ ਦੇ 3 ਮਾਲਕ ਹਨ, ਜਿਨ੍ਹਾਂ ਦਾ ਨਾਂ ਸਾਹਮਣੇ ਆ ਚੁੱਕੇ ਹਨ। ਇਹ ਖੁਲਾਸਾ ਉਸ ਸਮੇਂ ਹੋਇਆ ਜਦੋਂ ਹਾਦਸੇ ਦੀ ਜਾਂਚ ਨੂੰ ਲੈ ਕੇ ਇੱਕ ਟੀਮ ਗਠਿਤ ਕੀਤੀ ਗਈ ਸੀ।
ਐੱਸ. ਡੀ. ਐੱਮ. ਰੋਹਿਤ ਰਾਠੌਰ ਦੀ ਅਗਵਾਈ ਵਾਲੀ ਇਹ ਟੀਮ 30 ਜੁਲਾਈ ਤੱਕ ਰਿਪੋਰਟ ਸਰਕਾਰ ਨੂੰ ਸੌਂਪੇਗੀ।ਜਾਂਚ ਟੀਮ ਹਾਦਸਾਗ੍ਰਸਤ ਇਮਾਰਤ ਲਈ ਵਰਤੀ ਜ਼ਮੀਨ ਦੀ ਸਮਰੱਥਾ ਅਤੇ ਭਵਨ 'ਚ ਵਰਤੀ ਗਈ ਸਮੱਗਰੀ ਦੋਵਾਂ ਦਾ ਮੁਲਾਂਕਣ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਰੇਤ ਦੀ ਖਾਨ ਦਾ ਮਲਬਾ ਡਿੱਗਣ ਤੋਂ ਇਲਾਵਾ ਲਗਾਤਾਰ ਪਾਣੀ ਰਿਸਣ ਕਾਰਨ ਵੀ ਜ਼ਮੀਨ ਖਿਸਕਣ ਸਮੇਤ ਦੂਜੇ ਕਈ ਹੋਰ ਪਹਿਲੂ ਵੀ ਖੰਗਾਲੇ ਜਾ ਰਹੇ ਹਨ। ਰਾਠੌਰ ਨੇ ਦੱਸਿਆ ਹੈ ਕਿ ਭਵਨ ਦੇ ਇੱਕ ਤੋਂ ਜ਼ਿਆਦਾ ਮਾਲਕ ਹਨ, ਜਿਸ ਦੀ ਰਿਪੋਰਟ ਮਾਲੀਆ ਵਿਭਾਗ ਰਾਹੀਂ ਸਾਹਮਣੇ ਆਈ ਹੈ।
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ 'ਚ ਕੁਮਾਰਹੱਟੀ-ਨਾਹਨ ਹਾਈਵੇਅ ਦੇ ਕਿਨਾਰੇ ਬਣੇ ਸੇਹਜ ਢਾਬੇ ਅਤੇ ਗੈਸਟ ਹਾਊਸ ਦੀ ਬਿਲਡਿੰਗ ਡਿੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ 'ਚ 13 ਜਵਾਨਾਂ ਸਮੇਤ ਰੈਸਟੋਰੈਂਟ ਮਾਲਕ ਦੀ ਪਤਨੀ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਮਲਬੇ ਹੇਠਾਂ ਦੱਬੇ ਲਗਭਗ 28 ਲੋਕਾਂ ਨੂੰ ਬਚਾ ਲਿਆ ਗਿਆ ਸੀ।
ਕੋਰਟ 'ਚ ਬੋਲੀ ਨਾਬਾਲਗ ਕੁੜੀ- ਰਾਤ ਨੂੰ ਵਿਧਾਇਕ ਕੋਲ ਭੇਜਿਆ ਜਾਂਦਾ ਸੀ
NEXT STORY