ਬਿਹਾਰ— ਬਿਹਾਰ 'ਚ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਾਬਾਲਗ ਕੁੜੀ ਨੇ ਕੋਰਟ 'ਚ ਬਿਆਨ ਦਰਜ ਕਰਵਾਇਆ ਹੈ, ਜਿਸ ਨਾਲ ਰਾਜ 'ਚ ਸੈਕਸ ਰੈਕੇਟ 'ਚ ਰਾਜਨੇਤਾਵਾਂ ਦੀ ਮਿਲੀਭਗਤ ਸਾਹਮਣੇ ਆ ਰਹੀ ਹੈ। ਕੁੜੀ ਨੇ ਕੋਰਟ 'ਚ ਦਿੱਤੇ ਬਿਆਨ 'ਚ ਕਿਹਾ ਕਿ ਉਸ ਨੂੰ ਇਕ ਵਿਧਾਇਕ ਕੋਲ ਭੇਜਿਆ ਜਾਂਦਾ ਸੀ। ਹਾਲਾਂਕਿ ਉਸ ਨੇ ਕਿਸੇ ਵਿਧਾਇਕ ਦਾ ਨਾਂ ਨਹੀਂ ਲਿਆ ਹੈ। ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਆਰਾ ਦੀ ਰਹਿਣ ਵਾਲੀ ਪੀੜਤ ਲੜਕੀ ਦੇ ਮਾਧਿਅਮ ਨਾਲ ਭੋਜਪੁਰ 'ਚ ਪੁਲਸ ਨੇ ਪਟਨਾ 'ਚ ਚੱਲ ਰਹੇ ਸੈਕਸ ਰੈਕੇਟ ਦਾ ਖੁਲਾਸਾ ਕੀਤਾ ਸੀ। ਇਸ ਸੈਕਸ ਰੈਕੇਟ ਦਾ ਮਾਸਟਰਮਾਈਂਡ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ।
ਨਾਬਾਲਗ ਕੁੜੀ ਨੇ 164 ਦੇ ਅਧੀਨ ਦਰਜ ਕਰਵਾਏ ਗਏ ਆਪਣੇ ਬਿਆਨ 'ਚ ਕਿਹਾ ਹੈ ਕਿ ਕੁੜੀਆਂ ਨੂੰ ਆਰਾ ਦੀ ਇਕ ਇੰਜੀਨੀਅਰ ਦੇ ਘਰ 'ਤੇ ਅਤੇ ਹੋਟਲਾਂ 'ਚ ਲਿਜਾਇਆ ਜਾਂਦਾ ਸੀ। ਪੁਲਸ ਦੋਸ਼ੀ ਵਿਧਾਇਕ ਦੀ ਪਛਾਣ ਕਰਨ ਅਤੇ ਸੈਕਸ ਰੈਕੇਟ ਚਲਾਉਣ ਵਾਲੇ ਮਾਸਟਰਮਾਈਂਡ ਦੀ ਗ੍ਰਿਫਤਾਰੀ 'ਚ ਜੁਟੀ ਹੋਈ ਹੈ। ਹਾਲਾਂਕਿ ਇਸ ਮਾਮਲੇ 'ਤੇ ਆਰਾ ਦੇ ਐੱਸ.ਪੀ. ਸੁਸ਼ੀਲ ਕੁਮਾਰ ਨੇ ਕਿਹਾ ਕਿ ਕੁੜੀ ਨੇ ਕਿਸੇ ਵਿਧਾਇਕ ਦਾ ਨਾਂ ਨਹੀਂ ਲਿਆ ਹੈ। ਫਿਰ ਵੀ ਇਕ ਵਿਧਾਇਕ ਕੋਲ ਭੇਜੇ ਜਾਣ ਦੀ ਗੱਲ ਕਹੀ ਹੈ। ਅਸੀਂ ਪੂਰੇ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ।
ਟਰੰਪ ਦੇ ਬਿਆਨ 'ਤੇ ਸੰਸਦ 'ਚ ਹੰਗਾਮਾ, ਰਾਜਨਾਥ ਬੋਲੇ- 'ਵਿਚੋਲਗੀ ਦਾ ਤਾਂ ਸਵਾਲ ਹੀ ਨਹੀਂ ਉਠਦਾ'
NEXT STORY