ਮੇਂਢਰ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਫ਼ੌਜ ਦੇ ਇਕ ਗਸ਼ਤੀ ਦਲ ਨੇ ਸੁਰੱਖਿਅਤ ਤਰੀਕੇ ਨਾਲ ਇਕ ਜੰਗ ਲੱਗੀ ਬਾਰੂਦੀ ਸੁਰੰਗ ਨਸ਼ਟ ਕਰ ਦਿੱਤੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਮਨਕੋਟ ਸੈਕਟਰ ਦੇ ਬਲਨੋਈ ਇਲਾਕੇ 'ਚ ਸਰਹੱਦ ਬਾੜ ਕੋਲ ਬਾਰੂਦੀ ਸੁਰੰਗ ਪਾਈ ਗਈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਅੰਤਰਰਾਸ਼ਟਰੀ ਸਰਹੱਦ ਕੋਲ ਡਰੋਨ ਨਾਲ ਸੁੱਟਿਆ ਗਿਆ IED ਬਰਾਮਦ
ਅਧਿਕਾਰੀਆਂ ਨੇ ਕਿਹਾ ਕਿ ਮਾਹਿਰਾਂ ਨੂੰ ਬੁਲਾਇਆ ਗਿਆ ਅਤੇ ਬਾਰੂਦੀ ਸੁਰੰਗ ਨਸ਼ਟ ਕਰ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਘੁਸਪੈਠ ਵਿਰੋਧੀ ਰੁਕਾਵਟ ਪ੍ਰਣਾਲੀ ਦੇ ਹਿੱਸੇ ਵਜੋਂ ਅੱਗੇ ਦੇ ਇਲਾਕਿਆਂ 'ਚ ਬਾਰੂਦੀ ਸੁਰੰਗਾਂ ਹਨ, ਜੋ ਕਦੇ-ਕਦੇ ਮੀਂਹ ਨਾਲ ਰੁੜ੍ਹ ਜਾਂਦੀਆਂ ਹਨ ਅਤੇ ਇਨ੍ਹਾਂ 'ਚ ਧਮਾਕੇ ਵੀ ਹੋ ਜਾਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਰਾਣਸੀ : PM ਮੋਦੀ ਨੇ ਰਵਿਦਾਸ ਮੰਦਰ ਪਹੁੰਚ ਕੇ ਟੇਕਿਆ ਮੱਥਾ, ਮੂਰਤੀ ਦਾ ਕੀਤਾ ਉਦਘਾਟਨ
NEXT STORY