ਓਡੀਸ਼ਾ (ਭਾਸ਼ਾ): ਓਡੀਸ਼ਾ ਦੇ ਜਗਤਸਿੰਘਪੁਰ ਜ਼ਿਲ੍ਹੇ ਦੇ ਪਾਰਾਦੀਪ ਤਟ ਨੇੜੇ ਮੱਛੀਆਂ ਫੜਣ ਵਾਲੀ ਇਕ ਬੇੜੀ ਤੋਂ ਕੈਮਰਾ ਤੇ ਮਾਈਕ੍ਰੋਚਿਪ ਨਾਲ ਲੈਸ ਇਕ ਕਬੂਤਰ ਫੜਿਆ ਗਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਪੰਛੀ ਦੀ ਵਰਤੋਂ ਜਾਸੂਸੀ ਲਈ ਕੀਤੀ ਜਾ ਰਹੀ ਸੀ।
ਇਹ ਖ਼ਬਰ ਵੀ ਪੜ੍ਹੋ - ਰਿਸ਼ਤੇਦਾਰ ਘਰ ਅਫ਼ਸੋਸ ਕਰਨ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, 5 ਜੀਆਂ ਦੀ ਹੋਈ ਦਰਦਨਾਕ ਮੌਤ
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੁਲਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਕੁੱਝ ਮਛਵਾਰਿਆਂ ਨੇ ਸਮੁੰਦਰ 'ਚ ਮੱਛੀਆਂ ਫੜਦਿਆਂ ਕਬੂਤਰ ਨੂੰ ਆਪਣੀ ਬੇੜੀ (ਟ੍ਰਾਲਰ) 'ਤੇ ਬੈਠੇ ਵੇਖਿਆ। ਪੰਛੀ ਨੂੰ ਫੜ ਲਿਆ ਗਿਆ ਤੇ ਬੁੱਧਵਾਰ ਨੂੰ ਇੱਥੇ ਮਰੀਨ ਪੁਲਸ ਨੂੰ ਸੌਂਪ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹੋਲੀ ਤੇ PM ਮੋਦੀ ਨੇ ਪੁਰੀਮ ਦੀਆਂ ਦਿੱਤੀਆਂ ਵਧਾਈਆਂ
ਜਗਤਸਿੰਘਪੁਰ ਦੇ (ਐੱਸ.ਪੀ.) ਰਾਹੁਲ ਪੀ.ਆਰ. ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ, "ਸਾਡੇ ਪਸ਼ੂ ਡਾਕਟਰ ਪੰਛੀ ਦੀ ਜਾਂਚ ਕਰਨਗੇ। ਅਸੀਂ ਇਸ ਦੇ ਪੈਰਾਂ ਨਾਲ ਜੁੜੇ ਉਪਕਰਨਾਂ ਦੀ ਜਾਂਚ ਲਈ ਫੋਰੈਂਸਿਕ ਵਿਗਿਆਨ ਲੈਬਾਰਟਰੀ ਦੀ ਮਦਦ ਲਵਾਂਗੇ। ਅਜਿਹਾ ਲੱਗਦਾ ਹੈ ਕਿ ਇਹ ਉਪਕਰਨ ਇਕ ਕੈਮਰਾ ਤੇ ਇਕ ਮਾਈਕ੍ਰੋਚਿਪ ਹਨ।" ਉਨ੍ਹਾਂ ਦੱਸਿਆ ਕਿ ਅਜਿਹਾ ਵੀ ਲਗਦਾਹੈ ਕਿ ਪੰਛੀ ਦੇ ਪਰਾਂ 'ਤੇ ਸਥਾਨਕ ਪੁਲਸ ਲਈ ਅਣਪਛਾਤੀ ਭਾਸ਼ਾ ਵਿਚ ਕੁੱਝ ਲਿਖਿਆ ਹੋਇਆ ਹੈ। ਐੱਸ.ਪੀ. ਨੇ ਕਿਹਾ ਇਹ ਪਤਾ ਲਗਾਉਣ ਲਈ ਮਾਹਰਾਂ ਦੀ ਮਦਦ ਵੀ ਲਈ ਜਾਵੇਗੀ ਕਿ ਪਰਾਂ 'ਤੇ ਕੀ ਲਿਖਿਆ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਓਡੀਸ਼ਾ 'ਚ ਸ਼ਾਪਿੰਗ ਕੰਪਲੈਕਸ 'ਚ ਲੱਗੀ ਭਿਆਨਕ ਅੱਗ, 40 ਦੁਕਾਨਾਂ ਸੜ ਕੇ ਸੁਆਹ
NEXT STORY