ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੇ ਏਮਜ਼ ਦੇ ਸੁਰੱਖਿਆ ਸਟਾਫ਼ ’ਤੇ ਹਮਲੇ ਦੇ ਮਾਮਲੇ ’ਚ ਖ਼ੁਦ ਨੂੰ ਦੋਸ਼ੀ ਠਹਿਰਾਏ ਜਾਣ ਅਤੇ 2 ਸਾਲ ਦੀ ਸਜ਼ਾ ਸੁਣਾਏ ਜਾਣ ਦੇ ਹੇਠਲੀ ਅਦਾਲਤ ਦੇ ਆਦੇਸ਼ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਦੱਸ ਦੇਈਏ ਕਿ ਸੋਮਨਾਥ ਭਾਰਤੀ ਨੂੰ ਕੱਲ੍ਹ ਇੱਥੇ ਫ਼ੈਸਲਾ ਸੁਣਾਏ ਜਾਣ ਮਗਰੋਂ ਹਿਰਾਸਤ ’ਚ ਲੈ ਕੇ ਜੇਲ੍ਹ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: ਏਮਜ਼ ਕੁੱਟਮਾਰ ਮਾਮਲਾ: AAP ਵਿਧਾਇਕ ਸੋਮਨਾਥ ਭਾਰਤੀ ਦੀ 2 ਸਾਲ ਕੈਦ ਦੀ ਸਜ਼ਾ ਬਰਕਰਾਰ
ਹਾਈ ਕੋਰਟ ਵਿਚ ਦਾਇਰ ਆਪਣੀ ਅਪੀਲ ’ਚ ਉਨ੍ਹਾਂ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਦਰਕਿਨਾਰ ਕੀਤੇ ਜਾਣ ਅਤੇ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਸਤਗਾਸਾ ਪੱਖ ਮੁਤਾਬਕ 9 ਸਤੰਬਰ 2016 ਨੂੰ ਭਾਰਤੀ ਅਤੇ ਲੱਗਭਗ 300 ਹੋਰ ਲੋਕਾਂ ਨੇ ਇੱਥੇ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ਦੀ ਇਕ ਕੰਧ ਦੀ ਬਾੜ ਨੂੰ ਇਕ ਜੇ. ਸੀ. ਬੀ. ਆਪਰੇਟਰ ਦੀ ਮਦਦ ਨਾਲ ਡਿੱਗਾ ਦਿੱਤਾ ਸੀ ਅਤੇ ਸੁਰੱਖਿਆ ਸਟਾਫ਼ ’ਤੇ ਹਮਲਾ ਕੀਤਾ ਸੀ। ਮਾਮਲੇ ਵਿਚ ਬੀਤੇ ਜਨਵਰੀ ਨੂੰ ਇਕ ਮੈਜਿਸਟ੍ਰੇਟ ਨੇ ਉਨ੍ਹਾਂ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਸਜ਼ਾ ਨੂੰ ਮੰਗਲਵਾਰ ਨੂੰ ਇਕ ਸੈਸ਼ਨ ਜੱਜ ਨੇ ਵੀ ਬਰਕਰਾਰ ਰੱਖਿਆ ਸੀ।
ਦੋ ਸਾਲ ਬਾਅਦ ਭਾਰਤ-ਪਾਕਿ ਦਰਮਿਆਨ ਨਦੀਆਂ ਦੇ ਪਾਣੀ ’ਤੇ ਗੱਲਬਾਤ
NEXT STORY