ਬਾਗਪਤ (ਭਾਸ਼ਾ)–ਜ਼ਿਲ੍ਹੇ ਦੇ ਥਾਣਾ ਬੜੌਤ ਖੇਤਰ ’ਚ ਪ੍ਰੇਮ ਸਬੰਧਾਂ ਦਾ ਵਿਰੋਧ ਕਰਨ ’ਤੇ 48 ਸਾਲਾ ਇਕ ਔਰਤ ਦਾ ਉਸ ਦੇ ਪੁੱਤ ਨੇ ਵੀਰਵਾਰ ਨੂੰ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਦੋਸ਼ੀ ਰਜਤ (21) ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਵੀਰਵਾਰ ਨੂੰ ਸਵੇਰੇ ਵਾਪਰੀ ਇਸ ਘਟਨਾ ਬਾਰੇ ਬਾਗਪਤ ਦੇ ਪੁਲਸ ਸੁਪਰਡੈਂਟ ਨੀਰਜ ਜਾਦੌਨ ਨੇ ਦੱਸਿਆ ਕਿ ਨਗਰ ਦੀ ਰਿਹਾਇਸ਼ੀ ਵਿਕਾਸ ਕਾਲੋਨੀ ਵਾਸੀ ਜਿਤੇਂਦਰ ਸੋਲੰਕੀ ਦਾ ਪੁੱਤਰ ਰਜਤ ਕਿਸੇ ਲੜਕੀ ਨੂੰ ਪਸੰਦ ਕਰਦਾ ਸੀ ਪਰ ਉਸ ਦੇ ਮਾਪੇ ਉਸ ਲੜਕੀ ਨੂੰ ਪਸੰਦ ਨਹੀਂ ਕਰਦੇ ਸਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਧੀ ਨੇ ਇਟਲੀ ’ਚ ਪੰਜਾਬੀਆਂ ਦਾ ਵਧਾਇਆ ਮਾਣ, ਹਾਸਲ ਕੀਤੀ ਵੱਡੀ ਉਪਲੱਬਧੀ
ਉਨ੍ਹਾਂ ਦੱਸਿਆ ਕਿ ਇਸੇ ਗੱਲ ’ਤੇ ਅੱਜ ਸਵੇਰੇ ਘਰ ’ਚ ਵਿਵਾਦ ਹੋਇਆ ਅਤੇ ਰਜਤ ਨੇ ਆਪਣੀ ਮਾਂ ਮੁਨੇਸ਼ ਦੇਵੀ (48) ਦਾ ਬੈਲਟ ਨਾਲ ਗਲ਼ਾ ਘੁੱਟ ਦਿੱਤਾ, ਜਿਸ ਨਾਲ ਮੁਨੇਸ਼ ਦੀ ਮੌਤ ਹੋ ਗਈ। ਜਾਦੌਨ ਮੁਤਾਬਕ ਪਿਤਾ ਜਿਤੇਂਦਰ ਸੋਲੰਕੀ ਵੱਲੋਂ ਰੋਕੇ ਜਾਣ ’ਤੇ ਰਜਤ ਨੇ ਉਨ੍ਹਾਂ ਨੂੰ ਵੀ ਮਾਰਨ ਦਾ ਯਤਨ ਕੀਤਾ, ਹਾਲਾਂਕਿ ਉਹ ਵਾਲ-ਵਾਲ ਬਚ ਗਏ। ਐੱਸ. ਪੀ. ਮੁਤਾਬਕ ਦੋਸ਼ੀ ਰਜਤ ਨੂੰ ਹਿਰਾਸਤ ’ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਸੁੱਖਾ ਕਾਹਲਵਾਂ ਕਤਲਕਾਂਡ ’ਚ ਸ਼ਾਮਲ ਗੈਂਗਸਟਰ ਤੀਰਥ ਢਿੱਲਵਾਂ ਦੀ ਹੋਈ ਮੌਤ
ਪਹਿਲਵਾਨਾਂ ਵੱਲੋਂ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ, ਬੈਠਕ ’ਚ WFI ਨੂੰ ਭੰਗ ਕਰਨ ਦੀ ਕੀਤੀ ਮੰਗ
NEXT STORY