ਨੈਸ਼ਨਲ ਡੈਸਕ : ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ਰਾਬ ਲਈ ਪੈਸੇ ਨਾ ਦੇਣ 'ਤੇ ਬੇਟੇ ਨੇ ਆਪਣੇ ਹੀ ਪਿਤਾ 'ਤੇ ਕੁਹਾੜੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਅਤੇ ਫਿਰ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।
ਜਾਣਕਾਰੀ ਮੁਤਾਬਕ ਇਹ ਘਟਨਾ ਜ਼ਿਲ੍ਹੇ ਦੇ ਸਲਦੂਲਪੁਰ ਥਾਣਾ ਖੇਤਰ ਦੇ ਪਿੰਡ ਭਾਖੜਾ ਦੀ ਹੈ। ਇੱਥੇ ਇੱਕ ਕਲਯੁੱਗੀ ਬੇਟਾ ਕੁਝ ਰੁਪਏ ਲਈ ਆਪਣੇ ਪਿਤਾ ਦਾ ਕਾਤਲ ਬਣ ਗਿਆ। ਦਰਅਸਲ, ਪਿਤਾ ਨੇ ਸ਼ਰਾਬ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਬੇਟੇ ਨੇ ਕਮਰੇ ਦੇ ਬਾਹਰ ਸੌਂ ਰਹੇ ਪਿਤਾ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ ਪ੍ਰਸ਼ਾਂਤ ਕਿਰਨ ਅਤੇ ਹਮੀਰਵਾਸ ਥਾਣੇ ਦੇ ਅਧਿਕਾਰੀ ਮਦਨਲਾਲ ਵਿਸ਼ਨੋਈ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਜਿੱਥੇ ਪੁਲਸ ਨੇ ਮ੍ਰਿਤਕ ਪਿਓ-ਪੁੱਤ ਦੀਆਂ ਲਾਸ਼ਾਂ ਨੂੰ ਮੁਰਦਾਘਰ 'ਚ ਰਖਵਾ ਦਿੱਤਾ ਹੈ। ਏਐੱਸਪੀ ਕਿਸ਼ੋਰੀ ਲਾਲ ਨੇ ਦੱਸਿਆ ਕਿ ਕਾਲਰੀ ਦੀ ਰਹਿਣ ਵਾਲੀ ਨੀਲਮ ਨੇ ਦੱਸਿਆ ਕਿ 35 ਸਾਲਾ ਮਾਨ ਸਿੰਘ ਨੇ ਆਪਣੇ ਪਿਤਾ ਮਹਿੰਦਰ ਸਿੰਘ (60) ਤੋਂ ਸ਼ਰਾਬ ਪੀਣ ਲਈ ਪੈਸੇ ਮੰਗੇ ਸਨ। ਜਦੋਂ ਉਸਦੇ ਪਿਤਾ ਨੇ ਸ਼ਰਾਬ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਮਾਨ ਸਿੰਘ ਨੂੰ ਗੁੱਸਾ ਆ ਗਿਆ। ਉਸ ਸਮੇਂ ਮਾਨ ਸਿੰਘ ਉਥੋਂ ਚਲਾ ਗਿਆ। ਮਹਿੰਦਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਖਾਣਾ ਖਾ ਕੇ ਘਰ ਦੇ ਕਮਰੇ ਦੇ ਬਾਹਰ ਸੌਂ ਰਿਹਾ ਸੀ। ਫਿਰ ਮਾਨ ਸਿੰਘ ਨੇ ਆਪਣੇ ਪਿਤਾ ਮਹਿੰਦਰ ਸਿੰਘ ਦੀ ਗਰਦਨ 'ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਉਹ ਖੁਦ ਮੌਕੇ ਤੋਂ ਫਰਾਰ ਹੋ ਗਿਆ।
ਇਸ ਤੋਂ ਬਾਅਦ ਮਾਨ ਸਿੰਘ ਨੇ ਵੀ ਖੇਤ ਵਿੱਚ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਰਿਪੋਰਟ 'ਚ ਨੀਲਮ ਨੇ ਦੱਸਿਆ ਕਿ ਉਸ ਨੂੰ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਹ ਪਿੰਡ ਪਹੁੰਚੀ। ਫਿਲਹਾਲ ਪੁਲਸ ਨੇ ਪਿਓ-ਪੁੱਤਰ ਦੀਆਂ ਲਾਸ਼ਾਂ ਨੂੰ ਸਾਦੁਲਪੁਰ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ, ਜਿੱਥੇ ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।
ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ : CBI ਕੇਸ 'ਚ ਨਿਆਂਇਕ ਹਿਰਾਸਤ 3 ਸਤੰਬਰ ਤੱਕ ਵਧੀ
NEXT STORY