ਸ਼ਾਹਜਹਾਂਪੁਰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਚ ਰੇਲਵੇ ਦਾ ਇਕ ਟੀਟੀ ਆਪਣੀ ਬੁੱਢੀ ਮਾਂ ਨੂੰ ਕਮਰੇ ਵਿਚ ਬੰਦ ਕਰ ਕੇ ਚਲਾ ਗਿਆ ਅਤੇ ਮਾਂ ਦੀ ਭੁੱਖ-ਪਿਆਸ ਨਾਲ ਮੌਤ ਹੋ ਗਈ। ਪੁਲਸ ਸੁਪਰਡੈਂਟ ਨਗਰ ਦਿਨੇਸ਼ ਤ੍ਰਿਪਾਠੀ ਨੇ ਸੋਮਵਾਰ ਨੂੰ ਦੱਸਿਆ ਕਿ ਰੇਲਵੇ ਵਿਚ ਤਾਇਨਾਤ ਟੀਟੀ ਸਲਿਲ ਚੌਧਰੀ ਲਖਨਊ ਦੇ ਆਲਮਬਾਗ ਦਾ ਵਾਸੀ ਹੈ। ਸ਼ਾਹਜਹਾਂਪੁਰ 'ਚ ਰੇਲਵੇ 'ਚ ਬਤੌਰ ਟੀਟੀ ਉਸ ਦੀ 2005 'ਚ ਤਾਇਨਾਤੀ ਹੋਈ ਸੀ। ਉਸ ਨੂੰ ਰੇਲਵੇ ਕੰਪਲੈਕਸ ਵਿਚ ਸਰਕਾਰੀ ਘਰ ਮਿਲਿਆ ਹੈ, ਜਿੱਥੇ ਉਹ ਆਪਣੀ ਮਾਂ ਨਾਲ ਰਹਿੰਦਾ ਸੀ।
ਪੁਲਸ ਮੁਤਾਬਕ ਕੱਲ ਐਤਵਾਰ ਨੂੰ ਉਸ ਦੇ ਘਰ 'ਚੋਂ ਬਦਬੂ ਆਉਣ 'ਤੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮਕਾਨ ਨੂੰ ਤਾਲਾ ਲੱਗਾ ਸੀ। ਪੁਲਸ ਨੇ ਤਾਲਾ ਤੋੜਿਆ ਤਾਂ ਉੱਥੋਂ ਕਰੀਬ 80 ਸਾਲ ਦੀ ਬਜ਼ੁਰਗ ਦੀ ਸੜੀ ਹੋਈ ਲਾਸ਼ ਮਿਲੀ। ਸਟੇਸ਼ਨ ਸੁਪਰਡੈਂਟ ਓਮ ਸ਼ਿਵ ਅਵਸਥੀ ਨੇ ਸੋਮਵਾਰ ਨੂੰ ਦੱਸਿਆ ਕਿ ਸਲਿਲ ਅਕਸਰ ਡਿਊਟੀ ਤੋਂ ਗਾਇਬ ਰਹਿੰਦਾ ਸੀ। ਉਹ ਸ਼ਰਾਬ ਦਾ ਆਦੀ ਹੈ। ਉਸ ਨੂੰ ਦੋ ਵਾਰ ਮੁਅੱਤਲ ਕੀਤਾ ਜਾ ਚੁੱਕਾ ਹੈ। ਕਰੀਬ ਦੋ ਮਹੀਨੇ ਤੋਂ ਉਹ ਡਿਊਟੀ 'ਤੇ ਨਹੀਂ ਆਇਆ। ਪੁਲਸ ਨੇ ਦੱਸਿਆ ਕਿ ਟੀਟੀ ਵੀਰਵਾਰ ਨੂੰ ਮਕਾਨ ਤਾਲਾ ਲਾ ਕੇ ਗਿਆ ਸੀ ਅਤੇ ਅਜੇ ਤਕ ਨਹੀਂ ਆਇਆ ਹੈ।
ਇਕ ਲੱਖ 74 ਹਜ਼ਾਰ ਮਸ਼ੀਨਾਂ 'ਚ ਕੈਦ ਹੈ 8500 ਉਮੀਦਵਾਰਾਂ ਦੀ ਕਿਸਮਤ
NEXT STORY