ਹਿਸਾਰ, (ਸਵਾਮੀ)– ਭਾਜਪਾ ਨੇਤਰੀ ਅਤੇ ਟਿਕ-ਟੌਕ ਸਟਾਰ ਸੋਨਾਲੀ ਫੌਗਾਟ ਕਤਲਕਾਂਡ ਵਿਚ ਗੋਆ ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਦੀ ਸੀ. ਡੀ. ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੂੰ ਇਸ ਨਾਲ ਨਿਰਾਸ਼ਾ ਹੋਈ ਹੈ। ਪਰਿਵਾਰਕ ਮੈਂਬਰ ਹੁਣ ਸੀ. ਡੀ. ਹਾਸਲ ਕਰਨ ਲਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਜਾਣਕਾਰੀ ਮੁਤਾਬਕ ਮ੍ਰਿਤਕਾ ਦੇ ਛੋਟੇ ਭਰਾ ਰਿੰਕੂ ਢਾਕਾ ਵਾਸੀ ਭੂਥਨ (ਫਤੇਹਾਬਾਦ) ਨੇ ਗੋਆ ਪੁਲਸ ਨਾਲ ਫੋਨ ’ਤੇ ਸੰਪਰਕ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਸੋਨਾਲੀ ਦੇ ਪੋਸਟਮਾਰਟਮ ਦੌਰਾਨ ਕੀਤੀ ਗਈ ਵੀਡੀਓਗ੍ਰਾਫੀ ਦੀ ਸੀ. ਡੀ. ਦਿੱਤੀ ਜਾਵੇ ਪਰ ਗੋਆ ਪੁਲਸ ਦੇ ਇਕ ਇੰਸਪੈਕਟਰ ਨੇ ਸੀ. ਡੀ. ਦੇਣ ਤੋਂ ਸਾਫ ਨਾਂਹ ਕਰ ਦਿੱਤੀ।
ਨਾਲ ਹੀ ਕਿਹਾ ਕਿ ਸੀ. ਡੀ. ਲਈ ਤੁਸੀਂ ਸੀ. ਬੀ. ਆਈ. ਨਾਲ ਸੰਪਰਕ ਕਰੋ। ਇਸ ਨਾਲ ਸੋਨਾਲੀ ਦੇ ਭਰਾ ਨੂੰ ਨਿਰਾਸ਼ਾ ਹੋਈ। ਪਰਿਵਾਰ ਹੱਤਿਆ ਨੂੰ ਲੈ ਕੇ ਆਪਣੇ ਪੱਧਰ ’ਤੇ ਵੀ ਸਬੂਤ ਇਕੱਠੇ ਕਰ ਰਿਹਾ ਹੈ ਤਾਂ ਜੋ ਟ੍ਰਾਇਲ ਦੌਰਾਨ ਉਨ੍ਹਾਂ ਨੂੰ ਪੈਰਵੀ ਵਿਚ ਮਦਦ ਮਿਲ ਸਕੇ। ਪਰਿਵਾਰਕ ਮੈਂਬਰ ਹੁਣ ਸੀ. ਡੀ. ਹਾਸਲ ਕਰਨ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਸੋਨਾਲੀ ਕਤਲਕਾਂਡ ਦੀ ਜਾਂਚ ਹੁਣ ਸੀ. ਬੀ. ਆਈ. ਕਰ ਰਹੀ ਹੈ।
ਕੌਣ ਬਣੇਗਾ ਪ੍ਰਸਾਰ ਭਾਰਤੀ ਦੀ ਸੀ. ਈ. ਓ.?
NEXT STORY