ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦੇ ਅੰਗਰੇਜ਼ੀ ਦੇ ਪ੍ਰਸ਼ਨ ਪੇਪਰ ਦੇ ਇਕ ਪੈਰਾ ’ਚ ਕੀਤੀ ਗਈ ਟਿੱਪਣੀ ਨੂੰ ਮਹਿਲਾ ਵਿਰੋਧੀ ਸੋਚ ਦੱਸਦੇ ਹੋਏ ਸਰਕਾਰ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵਿਚਾਰ ਔਰਤਾਂ ਨੂੰ ਸਮਾਜ ’ਚ ਪਿੱਛੇ ਲਿਜਾਉਣ ਵਾਲੇ ਹਨ। ਸੋਨੀਆ ਗਾਂਧੀ ਨੇ ਲੋਕ ਸਭਾ ’ਚ ਜ਼ੀਰੋਕਾਲ ਦੌਰਾਨ ਇਹ ਮੁੱਦਾ ਚੁੱਕਿਆ ਅਤੇ ਸਰਕਾਰ ਨੂੰ ਇਸ ਮਾਮਲੇ ’ਚ ਦਖ਼ਲਅੰਦਾਜੀ ਕਰ ਕੇ ਪ੍ਰਸ਼ਨ ਵਾਪਸ ਲੈਣ ਦੀ ਮੰਗ ਕੀਤੀ।
ਵਾਡਰਾ ਨੇ ਇਸ ’ਤੇ ਹੈਰਾਨੀ ਜਤਾਉਂਦੇ ਹੋਏ ਕਿਹਾ,‘‘ਅਵਿਸ਼ਵਾਸਯੋਗ! ਕੀ ਅਸੀਂ ਸੱਚੀ ਬੱਚਿਆਂ ਨੂੰ ਇਹ ਸਭ ਸਿਖਾ ਰਹੇ ਹਾਂ। ਇਸ ਤੋਂ ਸਾਫ਼ ਹੈ ਕਿ ਭਾਜਪਾ ਸਰਕਾਰ ਔਰਤਾਂ ਨੂੰ ਲੈ ਕੇ ਇਸ ਤਰ੍ਹਾਂ ਦੀ ਸੋਚ ਦਾ ਸਮਰਥਨ ਕਰਦੀ ਹੋਵੇਗੀ, ਵਰਨਾ ਇਹ ਪਾਠਕ੍ਰਮ ’ਚ ਅਜਿਹੇ ਵਿਚਾਰ ਨੂੰ ਜਗ੍ਹਾ ਕਿਉਂ ਦਿੰਦੀ।’’ ਰਾਹੁਲ ਨੇ ਕਿਹਾ,‘‘ਹੁਣ ਤੱਕ ਦੇ ਜ਼ਿਆਦਾਤਰ ਸੀ.ਬੀ.ਆਈ. ਦੇ ਪੇਪਰ ਬਹੁਤ ਕਠਿਨ ਸਨ। ਆਰ.ਐੱਸ.ਐੱਸ.-ਭਾਜਪਾ ਦੀ ਇਸ ਤਰ੍ਹਾਂ ਦੀ ਕੋਸ਼ਿਸ਼ ਨੌਜਵਾਨਾਂ ਦੇ ਮਨੋਬਲ ਅਤੇ ਭਵਿੱਖ ਨੂੰ ਕੁਚਲਣ ਦੀ ਇਕ ਸਾਜਿਸ਼ ਹੈ। ਬੱਚੋ, ਆਪਣੇ ਕੰਮ ਮਿਹਨਤ ਨਾਲ ਕਰੋ। ਮਿਹਨਤ ਰੰਗ ਲਿਆਂਦੀ ਹੈ। ਨਫ਼ਰਤ ਨਹੀਂ।’’
ਕਾਸ਼ੀ ਵਿਸ਼ਵਨਾਥ ਧਾਮ: PM ਮੋਦੀ ਨੇ ਮਜ਼ਦੂਰਾਂ ’ਤੇ ਫੁੱਲ ਦੀ ਵਰਖਾ ਕੀਤੀ, ਤਸਵੀਰਾਂ ਵੀ ਖਿਚਵਾਈਆਂ
NEXT STORY