ਨਵੀਂ ਦਿੱਲੀ- ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਵੀਰਵਾਰ ਯਾਨੀ ਕਿ ਅੱਜ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ. ਸੋਮਨਾਥ ਨੂੰ ਚਿੱਠੀ ਲਿਖ ਕੇ ਚੰਦਰਮਾ ਦੀ ਸਤ੍ਹਾ 'ਤੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਉਪਲੱਬਧੀ ਸਾਰੇ ਭਾਰਤ ਵਾਸੀਆਂ ਲਈ ਮਾਣ ਦਾ ਵਿਸ਼ਾ ਹੈ। ਇਸਰੋ ਨੇ ਪੁਲਾੜ ਖੇਤਰ ਵਿਚ ਇਕ ਨਵਾਂ ਇਤਿਹਾਸ ਰਚਦੇ ਹੋਏ ਲੈਂਡਰ ‘ਵਿਕਰਮ’ ਅਤੇ ਰੋਵਰ ‘ਪ੍ਰਗਿਆਨ’ ਨੂੰ ਲੈ ਕੇ ਜਾਣ ਵਾਲੇ ਲੈਂਡਰ ਮਾਡਿਊਲ (ਐੱਲ. ਐੱਮ.) ਨੇ ਚੰਦਰਮਾ ਦੇ ਦੱਖਣੀ ਧਰੁਵ ’ਤੇ ਸਫਲਤਾਪੂਰਵਕ ਸਾਫਟ-ਲੈਂਡਿੰਗ ਕੀਤੀ ਹੈ। ਭਾਰਤੀ ਸਮੇਂ ਮੁਤਾਬਕ ਸ਼ਾਮ ਕਰੀਬ 6 ਵਜ ਕੇ 4 ਮਿੰਟ 'ਤੇ ਇਸ ਨੇ ਚੰਨ ਦੀ ਸਤ੍ਹਾ ਨੂੰ ਛੂਹਿਆ।
ਇਹ ਵੀ ਪੜ੍ਹੋ- ਭਾਰਤ ਨੇ ਰੱਖਿਆ 'ਚੰਨ' 'ਤੇ ਕਦਮ, ਹੁਣ ਸੂਰਜ ਦੀ ਵਾਰੀ, ਜਾਣੋ ISRO ਦਾ ਅੱਗੇ ਦਾ ਪਲਾਨ
ਸੋਨੀਆ ਗਾਂਧੀ ਨੇ ਸੋਮਨਾਥ ਨੂੰ ਲਿਖੀ ਚਿੱਠੀ 'ਚ ਕਿਹਾ ਕਿ ਮੈਂ ਤੁਹਾਨੂੰ ਜਾਣੂ ਕਰਾਉਣਾ ਚਾਹੁੰਦੀ ਹਾਂ ਕਿ ਬੀਤੀ ਸ਼ਾਮ ਇਸਰੋ ਵਲੋਂ ਹਾਸਲ ਕੀਤੀ ਸ਼ਾਨਦਾਰ ਉਪਲੱਬਧੀ ਤੋਂ ਮੈਂ ਬਹੁਤ ਖੁਸ਼ ਹੋਈ। ਇਹ ਸਾਰੇ ਭਾਰਤ ਵਾਸੀਆਂ, ਖ਼ਾਸ ਕਰ ਕੇ ਨੌਜਵਾਨਾਂ ਲਈ ਮਾਣ ਅਤੇ ਉਤਸ਼ਾਹ ਦਾ ਵਿਸ਼ਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਕਈ ਦਹਾਕਿਆਂ ਤੋਂ ਇਸਰੋ ਦੀ ਸ਼ਾਨਦਾਰ ਸਮਰੱਥਾਵਾਂ ਦਾ ਨਿਰਮਾਣ ਹੋਇਆ ਹੈ।
ਇਹ ਵੀ ਪੜ੍ਹੋ- ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ
ਇਨ੍ਹਾਂ ਕੋਲ ਹਮੇਸ਼ਾ ਹੀ ਸ਼ਾਨਦਾਰ ਅਗਵਾਈ ਅਤੇ ਸਮੂਹਿਕ ਯਤਨਾਂ ਦੀ ਭਾਵਨਾ ਰਹੀ ਹੈ, ਜਿਸ ਨੇ ਇਸਰੋ ਨੂੰ ਹਮੇਸ਼ਾ ਅੱਗੇ ਵਧਾਇਆ ਹੈ। ਸੋਨੀਆ ਗਾਂਧੀ ਮੁਤਾਬਕ ਇਸਰੋ ਨੇ 1960 ਦੇ ਦਹਾਕੇ ਤੋਂ ਸਵੈ-ਨਿਰਭਰਤਾ ਦੇ ਆਧਾਰ 'ਤੇ ਤਰੱਕੀ ਕੀਤੀ, ਜਿਸ ਨੇ ਇਸ ਦੀ ਸਫਲਤਾ ਵਿਚ ਬਹੁਤ ਯੋਗਦਾਨ ਪਾਇਆ। ਉਹ ਇਸਰੋ ਦੇ ਹਰੇਕ ਮੈਂਬਰ ਨੂੰ ਇਸ ਮੌਕੇ 'ਤੇ ਵਧਾਈ ਦਿੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਿਕਸ 'ਚ ਸ਼ਾਮਲ ਹੋਏ 6 ਨਵੇਂ ਦੇਸ਼, PM ਮੋਦੀ ਨੇ ਕੀਤਾ ਸਵਾਗਤ
NEXT STORY