ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਨੂੰ 'ਭਾਰਤ ਰਤਨ' ਦਿੱਤੇ ਜਾਣ ਦੇ ਐਲਾਨ ਦਾ ਸ਼ੁੱਕਰਵਾਰ ਨੂੰ ਸੁਆਗਤ ਕੀਤਾ। ਇਸ ਬਾਰੇ ਪੁੱਛੇ ਜਾਣ 'ਤੇ ਸੋਨੀਆ ਗਾਂਧੀ ਨੇ ਸੰਸਦ ਕੰਪਲੈਕਸ 'ਚ ਪੱਤਰਕਾਰਾਂ ਨੂੰ ਕਿਹਾ,''ਮੈਂ ਇਸ ਦਾ (ਐਲਾਨ) ਸੁਆਗਤ ਕਰਦੀ ਹਾਂ। ਕਿਉਂ ਨਹੀਂ?''
ਇਹ ਵੀ ਪੜ੍ਹੋ : ਚੌਧਰੀ ਚਰਨ ਸਿੰਘ, ਨਰਸਿਮਹਾ ਰਾਓ ਤੇ ਡਾ. ਸਵਾਮੀਨਾਥਨ ਨੂੰ ਮਿਲੇਗਾ 'ਭਾਰਤ ਰਤਨ', PM ਮੋਦੀ ਨੇ ਕੀਤਾ ਐਲਾਨ
ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ, ਪੀ.ਵੀ. ਨਰਸਿਮਹਾ ਰਾਓ ਅਤੇ ਮਸ਼ਹੂਰ ਵਿਗਿਆਨੀ ਅਤੇ ਦੇਸ਼ 'ਚ ਹਰਿਤ ਕ੍ਰਾਂਤੀ ਦੇ ਜਨਮ ਡਾ.ਐੱਮ.ਐੱਸ. ਸਵਾਮੀਨਾਥਨ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ 'ਭਾਰਤ ਰਤਨ' (ਮਰਨ ਤੋਂ ਬਾਅਦ) ਨਾਲ ਸਨਮਾਨਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਖ਼ੁਦ 'ਐਕਸ' 'ਤੇ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
3 ਸਾਲਾ ਮਾਸੂਮ ਨਾਲ ਰੇਪ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ, ਖੇਤ 'ਚ ਰੋਂਦੀ ਹੋਈ ਇਸ ਹਾਲਤ 'ਚ ਮਿਲੀ ਸੀ ਬੱਚੀ
NEXT STORY