ਸੋਨੀਪਤ— ਵੀਰਵਾਰ ਨੂੰ ਮੁੰਬਈ ਦੇ ਘਾਟਕੋਪਰ ਨਗਰ 'ਚ ਵੱਡਾ ਜਹਾਜ਼ ਹਾਦਸਾ ਹੋ ਗਿਆ। ਜਿਸ 'ਚ ਜਹਾਜ਼ 'ਚ ਮੌਜੂਦ ਹਰਿਆਣਾ ਦੇ ਸੋਨੀਪਤ ਦੀ ਰਹਿਣ ਵਾਲੀ ਫਲਾਇਟ ਇੰਜੀਨੀਅਰ ਸੁਰਭੀ ਦੀ ਵੀ ਮੌਤ ਹੋ ਗਈ। ਬੇਟੀ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਪਿਤਾ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਦਰਦ ਬਿਆਨ ਕੀਤਾ। ਜਹਾਜ਼ ਯੂ.ਪੀ ਸਰਕਾਰ ਦਾ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਕੰਪਨੀ ਦੀ ਵੱਡੀ ਲਾਪਰਵਾਹੀ ਕਾਰਨ ਇਹ ਘਟਨਾ ਵਾਪਰੀ ਹੈ। ਜਦੋਂ ਜਹਾਜ਼ ਖਰਾਬ ਸੀ ਤਾਂ ਉਡਾਣ ਦੀ ਮਨਜ਼ੂਰੀ ਕਿਉਂ ਦਿੱਤੀ ਗਈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ।

ਹਾਦਸੇ ਦਾ ਸ਼ਿਕਾਰ ਹੋਈ ਸੁਰਭੀ ਗੁਪਤਾ ਯੂ.ਪੀ ਦੇ ਬਦਾਊਂ ਦੀ ਰਹਿਣ ਵਾਲੀ ਸੀ ਅਤੇ ਸਾਲ 2017 'ਚ ਉਸ ਦਾ ਵਿਆਹ ਸੋਨੀਪਤ ਦੇ ਰਹਿਣ ਵਾਲੇ ਬ੍ਰਜੇਸ਼ ਨਾਲ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਸੋਨੀਪਤ 'ਚ ਰਹਿੰਦਾ ਹੈ ਅਤੇ ਉਹ ਆਪਣੇ ਪਤੀ ਨਾਲ ਮੁੰਬਈ 'ਚ ਰਹਿੰਦੀ ਸੀ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦੇ ਹੀ ਪੂਰੇ ਪਰਿਵਾਰ 'ਚ ਮਾਤਮ ਛਾਅ ਗਿਆ।
ਤ੍ਰਿਪੁਰਾ: ਸੋਸ਼ਲ ਮੀਡੀਆ 'ਤੇ ਫੈਲੀ ਅਫਵਾਹ, ਦੋ ਲੋਕਾਂ ਦੀ ਭੀੜ ਨੇ ਕੁੱਟ-ਕੁੱਟ ਕੀਤੀ ਹੱਤਿਆ
NEXT STORY